ਭਾਰਤ ਨੇ ਮਾਲਦੀਵ ਨੂੰ 6-0 ਨਾਲ ਹਰਾਇਆ
Wednesday, Mar 13, 2019 - 08:39 PM (IST)

ਬਿਰਾਟਨਗਰ— ਪਿਛਲੀ ਚੈਂਪੀਅਨ ਭਾਰਤ ਨੇ ਆਪਣੇ ਖਿਤਾਬ ਬਚਾਓ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮਾਲਦੀਵ ਨੂੰ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 'ਚ ਬੁੱਧਵਾਰ ਨੂੰ 6-0 ਨਾਲ ਹਰਾ ਦਿੱਤਾ। ਭਾਰਤ ਦੀ ਇਸ ਸ਼ਾਨਦਾਰ ਜਿੱਤ 'ਚ ਡੇਂਗਮੇਈ ਗ੍ਰੇਸ ਨੇ 8ਵੇਂ, ਸੰਧਿਆ ਰੰਗਨਾਥਨ ਨੇ 13ਵੇਂ ਇੰਦੁਮਤੀ ਨੇ 22ਵੇਂ, ਸੰਜੂ ਨੇ 27ਵੇਂ ਤੇ 89ਵੇਂ ਤੇ ਰਤਨਬਾਲਾ ਦੇਵੀ ਨੇ ਪਹਿਲੇ ਹਾਫ ਦੇ ਇੰਜਰੀ ਸਮੇਂ 'ਚ ਗੋਲ ਕੀਤੇ।