ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ’ਚ ਭਾਰਤ ਦੇ ਘੱਟ ਤੋਂ ਘੱਟ 21 ਤਮਗੇ ਪੱਕੇ

Friday, Aug 20, 2021 - 11:51 AM (IST)

ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਮਹਾਮਾਰੀ ਦੌਰਾਨ ਭਾਗੀਦਾਰਾਂ ਦੀ ਸੰਖਿਆ ਘੱਟ ਰਹਿਣ ਕਾਰਨ ਦੁਬਈ ਵਿਚ ਹੋਣ ਵਾਲੀ ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਡ੍ਰਾਅ ਖੁੱਲ੍ਹਣ ਦੇ ਬਾਅਦ ਭਾਰਤ ਦੇ ਘੱਟ ਤੋਂ ਘੱਟ 21 ਤਮਗੇ ਪੱਕੇ ਹੋ ਗਏ ਹਨ। ਭਾਰਤ ਦਾ 73 ਮੈਂਬਰੀ ਦਲ ਟੂਰਨਾਮੈਂਟ ਵਿਚ ਹਿੱਸਾ ਲਵੇਗਾ, ਜਿਸ ਵਿਚ ਪੁਰਸ਼ ਵਰਗ ਵਿਚ 2 ਅਤੇ ਮਹਿਲਾ ਵਰਗ ਵਿਚ ਵੀ ਜੂਨੀਅਰ ਅਤੇ ਯੁਵਾ 2 ਟੀਮਾਂ ਉਤਰਨਗੀਆਂ।

ਇਹ ਵੀ ਪੜ੍ਹੋ: ਓਡੀਸ਼ਾ ’ਚ ਬਣ ਰਿਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ, ਦਰਸ਼ਕਾਂ ਲਈ ਹੋਵੇਗੀ ਇਹ ਖ਼ਾਸ ਸਹੂਲਤ

ਟੂਰਨਾਮੈਂਟ ਵਿਚ 250 ਤੋਂ ਜ਼ਿਆਦਾ ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਤਮਗੇ ਦੀ ਦੌੜ ਵਿਚ ਪੁੱਜੇ 21 ਵਿਚੋਂ 9 ਨੇ ਸਿੱਧਾ ਫਾਈਲਲ ਵਿਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਦਲ ਟੁੱਕੜਿਆਂ ਵਿਚ ਰਵਾਨਾ ਹੋਇਆ ਹੈ, ਕਿਉਂਕਿ ਖਿਡਾਰੀਆਂ ਦੀ ਕੋਰੋਨਾ ਜਾਂਚ ਰਿਪੋਰਟ ਵੱਖ-ਵੱਖ ਸਮੇਂ ’ਤੇ ਮਿਲੀ ਹੈ। ਕੱਲ 23 ਦਾ ਦਲ ਰਵਾਨਾ ਹੋਇਆ ਤਾਂ ਸਵੇਰੇ 25 ਮੁੱਕੇਬਾਜਾਂ ਨੇ ਦੁਬਈ ਦੀ ਉਡਾਣ ਭਰੀ। ਬਾਕੀ 25 ਸ਼ਾਮ ਨੂੰ ਰਵਾਨਾ ਹੋਣਗੇ।

ਇਹ ਵੀ ਪੜ੍ਹੋ: ਕਮਲਪ੍ਰੀਤ ਕੌਰ ਨੂੰ ਇੰਟਰਨੈਸ਼ਨਲ ਹਾਰਵੈਸਟ ਟੈਨਿਸ ਅਕੈਡਮੀ ਨੇ 10 ਲੱਖ ਦਾ ਇਨਾਮ ਦੇ ਕੇ ਕੀਤਾ ਸਨਮਾਨਿਤ

ਇਕ ਸੂਤਰ ਨੇ ਦੱਸਿਆ, ‘ਹੁਣ ਬਾਕੀ 25 ਮੈਂਬਰ ਬਚੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਸਹਿਯੋਗੀ ਸਟਾਫ਼ ਦੇ ਮੈਂਬਰ ਹਨ। ਇਸ ਟੂਰਨਾਮੈਂਟ ਵਿਚ 18 ਦੇਸ਼ਾਂ ਦੇ ਮੁੱਕੇਬਾਜ਼ਾਂ ਨੇ ਹਿੱਸਾ ਲੈਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਦੀ ਵਜ੍ਹਾ ਨਾਲ ਕਈ ਟੀਮਾਂ ਨੇ ਜਾਂ ਤਾਂ ਨਾਮ ਵਾਪਸ ਲੈ ਲਿਆ ਜਾਂ ਛੋਟਾ ਦਲ ਭੇਜਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News