ਮਹਿਲਾ ਟੀ-20 ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ''ਤੇ ਦਬਾਅ ਬਣਾ ਸਕਦੈ ਭਾਰਤ : ਹਰਮਨਪ੍ਰੀਤ

02/19/2020 6:54:11 PM

ਸਿਡਨੀ : ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਟੀਮ ਜੇਕਰ ਅਗਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਵਿਚ ਹਾਂਪੱਖੀ ਸੋਚ ਦੇ ਨਾਲ ਮੈਦਾਨ 'ਤੇ ਉਤਰਦੀ ਹੈ ਤਾਂ ਉਹ ਕਿਸੇ ਵੀ ਟੀਮ 'ਤੇ ਦਬਾਅ ਬਣਾ ਸਕਦੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਇਹ ਹਾਂਪੱਖੀ ਭਾਰਤੀ ਟੀਮ ਦਾ ਸਭ ਤੋਂ ਮਜ਼ਬੂਤ ਪੱਖ ਹੈ ਅਤੇ ਉਸ ਦੀ ਟੀਮ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ 4 ਵਾਰ ਦੇ ਚੈਂਪੀਅਨ ਆਸਟਰੇਲੀਆ ਨਾਲ ਭਿੜਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਮਹਿਲਾ ਬਿੱਗ ਬੈਸ਼ ਲੀਗ ਵਿਚ ਸਿਡਨੀ ਥੰਡਰ ਨਾਲ ਖੇਡਣ ਕਾਰਣ ਸ਼ਹਿਰ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਵਾਲੀ ਹਰਮਨਪ੍ਰੀਤ ਨੇ ਕਿਹਾ ਕਿ ਸਾਡੇ ਅੰਦਰ ਰੋਮਾਂਚ ਪੈਦਾ ਹੋਣ ਲੱਗਾ ਹੈ ਕਿਉਂਕਿ ਅਸੀਂ ਪਹਿਲੇ ਮੈਚ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ। ਅਸੀਂ ਇਸ ਦੇ ਸਕਰਾਤਮਕ ਪੱਖਾਂ 'ਤੇ ਗੌਰ ਕਰ ਰਹੇ ਹਾਂ। ਆਸਟਰੇਲੀਆ ਖਿਲਾਫ ਮੁਕਾਬਲੇ ਲਈ ਹੁਣ 2 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਤਰ੍ਹਾਂ ਹਰਮਨਪ੍ਰੀਤ ਦਾ ਮੰਨਣਾ ਹੈ ਕਿ ਹੌਲੀ ਪਿੱਚ ਅਤੇ ਭਾਰਤੀ ਸਮਰਥਕਾਂ ਦੇ ਸਮਰਥਣ ਨਾਲ ਉਸ ਦੀ ਟੀਮ ਨੂੰ ਫਾਇਦਾ ਮਿਲੇਗਾ।


Related News