ਤਾਂ ਮੋਹਾਲੀ ''ਚ ਆਖਰੀ ਵਾਰ ਕ੍ਰਿਕਟ ਖੇਡ ਸਕਦਾ ਹੈ ਭਾਰਤੀ ਟੀਮ ਦਾ ਇਹ ਆਲਰਾਊਂਡਰ

Saturday, Dec 02, 2017 - 11:23 PM (IST)

ਤਾਂ ਮੋਹਾਲੀ ''ਚ ਆਖਰੀ ਵਾਰ ਕ੍ਰਿਕਟ ਖੇਡ ਸਕਦਾ ਹੈ ਭਾਰਤੀ ਟੀਮ ਦਾ ਇਹ ਆਲਰਾਊਂਡਰ

ਨਵੀਂ ਦਿੱਲੀ— ਇਨ੍ਹਾਂ ਦਿਨਾਂ 'ਚ ਸ਼੍ਰੀਲੰਕਾ ਅਤੇ ਭਾਰਤ ਦੇ ਵਿਚਾਲੇ ਟੈਸਟ ਸੀਰੀਜ਼ ਚੱਲ ਰਹੀ ਹੈ ਅਤੇ ਇਸ ਤੋਂ ਬਾਅਦ ਦੋਵੇਂ ਟੀਮਾਂ ਵਿਚਾਲੇ ਤਿੰਨ ਇਕ ਰੋਜ਼ਾ ਮੈਚਾਂ ਦੀ ਵੀ ਸੀਰੀਜ਼ ਖੇਡੀ ਜਾਣੀ ਹੈ ਜਿਸ 'ਚ ਸੀਰੀਜ਼ ਦਾ ਦੂਜਾ ਮੈਚ ਪੰਜਾਬ ਦੇ ਮੋਹਾਲੀ ਦੇ ਕ੍ਰਿਕਟ ਗਰਾਊਂਡ 'ਚ ਖੇਡਿਆ ਜਾਵੇਗਾ। ਇਹ ਮੁਕਾਬਲਾ ਸਿਕਸਰ ਕਿੰਗ ਯੁਵਰਾਜ ਸਿੰਘ ਦਾ ਆਖਰੀ ਕੌਮਾਂਤਰੀ ਮੁਕਾਬਲਾ ਹੋ ਸਕਦਾ ਹੈ। 
ਜਾਣਕਾਰੀ ਮੁਤਾਬਕ ਬੀ. ਸੀ. ਸੀ. ਆਈ ਨੇ ਨੇਹਰਾ ਤੋਂ ਬਾਅਦ ਹੁਣ ਯੁਵਰਾਜ ਸਿੰਘ ਨੂੰ ਵੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਉਸ ਦੇ ਘਰੇਲੂ ਮੈਦਾਨ 'ਚ ਦੇਣਾ ਚਾਹੁੰਦੇ ਹਨ। ਜਦਕਿ ਯੁਵੀ ਹਾਲੇ ਰਿਟਾਇਰਮੈਂਟ ਲੈਣ ਦੇ ਬਾਰੇ 'ਚ ਬਿਲਕੁੱਲ ਵੀ ਨਹੀਂ ਸੋਚ ਰਿਹਾ ਹੈ। ਯੁਵੀ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਬੈਂਗਲੁਰੂ 'ਚ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ 'ਚ ਕਾਫੀ ਅਭਿਆਸ ਕਰ ਰਿਹਾ ਹੈ। ਜਿਸ ਨਾਲ ਉਹ ਯੋ-ਯੋ ਟੈਸਟ ਪਾਸ ਕਰਕੇ ਭਾਰਤੀ ਟੀਮ 'ਚ ਫਿਰ ਤੋਂ ਜਗ੍ਹਾ ਬਣਾ ਸਕੇ। ਇਕ ਜਾਣਕਾਰੀ ਮੁਤਾਬਕ ਇਸ ਦੇ ਲਈ ਹੀ ਉਹ ਰਣਜੀ ਟਰਾਫੀ ਦੇ ਮੈਚ ਵੀ ਨਹੀਂ ਖੇਡ ਰਿਹਾ ਹੈ।
ਦੱਸ ਦਈਏ ਕਿ ਖਬਰਾਂ 'ਚ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਬੀ. ਸੀ. ਸੀ. ਆਈ. ਦੇ ਅਧਿਕਾਰੀ ਲੋਕਾਂ ਨੂੰ ਯੁਵਰਾਜ ਦਾ ਰਣਜੀ ਟਰਾਫੀ ਮੈਚ ਨਹੀਂ ਖੇਡ ਕੇ ਰਾਸ਼ਟਰੀ ਕ੍ਰਿਕਟ ਅਕਾਦਮੀ 'ਚ ਫਿਟਨੈਸ ਟ੍ਰੈਨਿੰਗ ਕਰਨ ਦਾ ਫੈਸਲਾ ਵਧੀਆ ਨਹੀਂ ਆ ਰਿਹਾ ਹੈ।
ਦੱਸ ਦਈਏ ਕਿ ਯੁਵਰਾਜ ਸਿੰਘ ਨੇ ਹੁਣ ਤੱਕ ਰਣਜੀ ਟਰਾਫੀ ਦੇ 5 ਮੈਚਾਂ 'ਚੋਂ 4 ਮੈਚ ਨਹੀਂ ਖੇਡੇ ਹਨ। ਜਦਕਿ ਕਿ ਯਾਦ ਕਰਵਾ ਦਈਏ ਕਿ ਵਿਦਰਭ ਖਿਲਾਫ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) 'ਚ ਉਸ ਦੀ ਮੌਜੂਦਗੀ 'ਤੇ ਸਵਾਲ ਉੱਠ ਰਹੇ ਹਨ ਕਿਉਂਕਿ ਉਸ ਨੇ ਹੁਣ ਤੱਕ ਕੋਈ ਵੀ ਸੱਟ ਲੱਗਣ ਦੇ ਬਾਰੇ 'ਚ ਨਹੀਂ ਦੱਸਿਆ ਹੈ ਕਿ ਯੁਵਰਾਜ ਸਿੰਘ ਨੂੰ ਕੋਈ ਸੱਟ ਨਹੀਂ ਲੱਗੀ ਹੋਵੇ।
ਜਦਕਿ ਖਬਰਾਂ ਇਹ ਵੀ ਮਿਲ ਰਹੀਆਂ ਹਨ ਕਿ ਦਿੱਗਜ਼ ਯੁਵਰਾਜ ਸਿੰਘ ਯੋ-ਯੋ ਫਿਟਨੈਸ ਨੂੰ ਪਾਸ ਕਰਨ ਦੇ ਲਈ ਕਾਫੀ ਬੇਹੱਦ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਪਹਿਲਾਂ ਅਸਫਲ ਹੋ ਗਿਆ ਸੀ।


Related News