ਅੰਡਰ-19 ਏਸ਼ੀਆ ਕੱਪ : ਭਾਰਤ ਨੇ ਅਫਗਾਨਿਸਤਾਨ ਨੂੰ 173 ਦੌੜਾਂ ''ਤੇ ਕੀਤਾ ਢੇਰ

Friday, Dec 08, 2023 - 05:06 PM (IST)

ਦੁਬਈ : ਭਾਰਤੀ ਨੇ ਰਾਜ ਲਿੰਬਾਨੀ ਅਤੇ ਅਰਸ਼ਿਨ ਕੁਲਕਰਨੀ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਅਫਗਾਨਿਸਤਾਨ ਨੂੰ ਅੰਡਰ-19 ਏਸ਼ੀਆ ਕੱਪ 'ਚ ਗਰੁੱਪ-ਏ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 173 ਦੌੜਾਂ 'ਤੇ ਆਊਟ ਕਰ ਦਿੱਤਾ। ਅਫਗਾਨਿਸਤਾਨ ਖਿਲਾਫ ਅੱਜ ਇੱਥੇ ਹੋਏ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਅਤੇ ਚੌਥੇ ਓਵਰ ਦੀ ਤੀਜੀ ਗੇਂਦ 'ਤੇ 15 ਦੌੜਾਂ 'ਤੇ ਵਫੀਉੱਲ੍ਹਾ ਤਰਖਿਲ ਦਾ ਵਿਕਟ ਗੁਆ ਬੈਠਾ। ਤਰਾਖਿਲ ਨੂੰ ਲਿੰਬਾਨੀ ਨੇ ਆਊਟ ਕੀਤਾ। ਜਮਸ਼ੇਦ ਜ਼ਦਰਾਨ ਅਤੇ ਸੋਹਿਲ ਖਾਨ ਨੇ ਸਾਵਧਾਨੀ ਨਾਲ ਖੇਡਦੇ ਹੋਏ ਟੀਮ ਦੇ ਸਕੋਰ ਨੂੰ 75 ਦੌੜਾਂ ਤੱਕ ਪਹੁੰਚਾਇਆ। ਪਰ ਸੋਹਿਲ ਖਾਨ 19 ਓਵਰਾਂ ਵਿੱਚ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਸ ਤੋਂ ਬਾਅਦ ਅਭਿਸ਼ੇਕ ਨੇ 23ਵੇਂ ਓਵਰ 'ਚ ਜ਼ਦਰਾਨ ਨੂੰ 43 ਦੌੜਾਂ 'ਤੇ ਆਊਟ ਕਰਕੇ ਅਫਗਾਨਿਸਤਾਨ ਨੂੰ ਤੀਜਾ ਝਟਕਾ ਦਿੱਤਾ। ਅਕਰਮ ਮੁਹੰਮਦਜ਼ਈ ਨੇ 20 ਦੌੜਾਂ, ਨੁਮਾਨ ਸ਼ਾਹ ਨੇ 25 ਦੌੜਾਂ, ਮੁਹੰਮਦ ਯੂਨਿਸ ਨੇ 26 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ-ਰਵੀ ਬਿਸ਼ਨੋਈ ਨੇ ਕੀਤਾ ਕਮਾਲ, ICC ਟੀ-20 ਰੈਂਕਿੰਗ 'ਚ ਬਣੇ ਨੰਬਰ ਇਕ ਗੇਂਦਬਾਜ਼
ਕਪਤਾਨ ਨਸੀਰ ਖਾਨ ਮਾਰੂਫਖਿਲ ਸਿਰਫ ਪੰਜ ਦੌੜਾਂ ਹੀ ਬਣਾ ਸਕਿਆ ਅਤੇ ਖਲੀਲ ਅਹਿਮਦ ਨੌਂ ਦੌੜਾਂ ਬਣਾ ਕੇ ਅਜੇਤੂ ਰਿਹਾ। ਰਹੀਮਉੱਲ੍ਹਾ ਜੁਰਮਤੀ, ਵਹੀਦੁੱਲਾ ਜ਼ਦਰਾਨ ਅਤੇ ਬਸ਼ੀਰ ਅਹਿਮਦ ਸਿਫ਼ਰ 'ਤੇ ਆਊਟ ਹੋਏ। ਅਫਗਾਨਿਸਤਾਨ ਦੀ ਪੂਰੀ ਟੀਮ ਨਿਰਧਾਰਿਤ 50 ਓਵਰਾਂ 'ਚ 173 ਦੇ ਸਕੋਰ 'ਤੇ ਆਲ ਆਊਟ ਹੋ ਗਈ। ਭਾਰਤ ਲਈ ਰਾਜ ਲਿੰਬਾਨੀ ਅਤੇ ਅਰਸ਼ੀਨ ਕੁਲਕਰਨੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਨਮਨ ਤਿਵਾਰੀ ਨੇ ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ ਅਤੇ ਮੁਰੂਗਨ ਅਭਿਸ਼ੇਕ ਅਤੇ ਮੁਸ਼ੀਰ ਖਾਨ ਨੂੰ ਇਕ-ਇਕ ਵਿਕਟ ਮਿਲੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News