ਇਟਲੀ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ 'ਚ

Wednesday, Aug 01, 2018 - 02:44 AM (IST)

ਇਟਲੀ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ 'ਚ

ਲੰਡਨ— ਭਾਰਤੀ ਮਹਿਲਾ ਹਾਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਇਟਲੀ ਨੂੰ 'ਕਰੋ ਜਾਂ ਮਰੋ' ਦੇ ਕ੍ਰਾਸ ਓਵਰ ਮੁਕਾਬਲੇ ਵਿਚ ਲਾਲਰੇਮਸਿਆਮੀ, ਨੇਹਾ ਗੋਇਲ ਤੇ ਵੰਦਨਾ ਕਟਾਰੀਆ ਦੇ ਗੋਲਾਂ ਦੀ ਬਦੌਲਤ  ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਭਾਰਤੀ ਟੀਮ ਦਾ ਹੁਣ 2 ਅਗਸਤ ਨੂੰ ਹੋਣ ਵਾਲੇ ਕੁਆਰਟਰ ਫਾਈਨਲ ਵਿਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ। ਭਾਰਤ ਤੇ ਆਇਰਲੈਂਡ ਇਕ ਹੀ ਪੂਲ ਵਿਚ ਸਨ ਤੇ ਭਾਰਤ ਨੂੰ ਉਸ ਕੋਲੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।  ਭਾਰਤ ਕੋਲ ਹੁਣ ਆਇਰਲੈਂਡ ਕੋਲੋਂ ਉਸ ਹਾਰ ਦਾ ਬਦਲਾ ਲੈਣ ਅਤੇ ਸੈਮੀਫਾਈਨਲ ਵਿਚ ਪਹੁੰਚਣ ਦਾ ਮੌਕਾ ਹੋਵੇਗਾ।
ਲਾਲਰੇਮਸਿਆਮੀ ਨੇ 9ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾ ਦਿੱਤੀ ਸੀ। ਇਸ ਤੋਂ ਬਾਅਦ 45ਵੇਂ ਮਿੰਟ ਵਿਚ ਨੇਹਾ ਗੋਇਲ ਤੇ 55ਵੇਂ ਮਿੰਟ ਵਿਚ ਵੰਦਨਾ ਕਟਾਰੀਆ ਨੇ ਗੋਲ ਕੀਤੇ। ਭਾਰਤੀ ਟੀਮ ਦਾ ਦਬਦਬਾ ਸ਼ੁਰੂਆਤ ਤੋਂ ਹੀ ਦਿਸਿਆ।  ਭਾਰਤ ਨੇ ਮੈਚ ਦੇ ਦੂਜੇ ਮਿੰਟ ਤੋਂ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। 7ਵੇਂ ਮਿੰਟ ਵਿਚ ਟੀਮ ਇੰਡੀਆ ਦਾ ਡਿਫੈਂਸ ਵੀ ਬੇਹੱਦ ਮਜ਼ਬੂਤ ਦਿਸਿਆ ਜਦੋਂ ਲਾਕੜਾ ਨੇ ਇਟਲੀ ਦੇ ਅਟੈਕਰ ਤੋਂ ਗੇਂਦ ਖੋਹ ਲਈ। ਪੂਰੇ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤੇ ਤੇ ਆਖਰੀ-8 ਵਿਚ ਜਗ੍ਹਾ ਬਣਾਈ।


Related News