ਭਾਰਤ ਨੇ ਦਿਵਿਆਂਗ ਕ੍ਰਿਕਟ ਟੂਰਨਾਮੈਂਟ ’ਚ ਨੇਪਾਲ ਨੂੰ 4 ਵਿਕਟਾਂ ਨਾਲ ਹਰਾਇਆ

Wednesday, Mar 30, 2022 - 02:30 PM (IST)

ਭਾਰਤ ਨੇ ਦਿਵਿਆਂਗ ਕ੍ਰਿਕਟ ਟੂਰਨਾਮੈਂਟ ’ਚ ਨੇਪਾਲ ਨੂੰ 4 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, (ਭਾਸ਼ਾ)–ਸਚਿਨ ਸ਼ਿਵਾ ਤੇ ਟਿੱਕਾ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਦਿਵਿਆਂਗ ਕ੍ਰਿਕਟ ਟੀਮ ਨੇ ਬੰਗਲਾਦੇਸ਼ ਵਿਚ ਚੱਲ ਰਹੇ ਚਾਰ ਦੇਸ਼ਾਂ ਦੇ ਬੰਗਬੰਧੂ ਦਿਵਿਆਂਗ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਨੇਪਾਲ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਨੇਪਾਲ ਦੇ ਕਪਤਾਨ ਰਾਮਪ੍ਰਸਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : IPL 2022 : ਸਾਰੀਆਂ ਟੀਮਾਂ ਨੇ ਖੇਡੇ ਇਕ-ਇਕ ਮੈਚ, ਜਾਣੋ ਪੁਆਇੰਟ ਟੇਬਲ 'ਤੇ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ

ਉਸ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ’ਤੇ 120 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਭਾਰਤ ਨੇ ਸਚਿਨ (ਅਜੇਤੂ 54) ਤੇ ਟਿੱਕਾ (ਅਜੇਤੂ 33) ਦੀਆਂ ਪਾਰੀਆਂ ਨਾਲ 14 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ। ਸਚਿਨ ਤੇ ਟਿੱਕਾ ਨੇ ਤਦ ਜ਼ਿੰਮੇਵਾਰੀ ਸੰਭਾਲੀ ਜਦੋਂ ਟੀਮ ਦਾ ਸਕੋਰ 4 ਵਿਕਟਾਂ ’ਤੇ 45 ਦੌੜਾਂ ਸੀ। ਭਾਰਤ ਲੀਗ ਗੇੜ ਦਾ ਆਪਣਾ ਦੂਜਾ ਮੈਚ ਸ਼੍ਰੀਲੰਕਾ ਨਾਲ ਖੇਡੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News