ਤੀਜੇ ਵਨਡੇ ਮੈਚ ਲਈ ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ ਇੰਦੌਰ ਪਹੁੰਚੀਆਂ

Friday, Sep 22, 2017 - 06:49 PM (IST)

ਤੀਜੇ ਵਨਡੇ ਮੈਚ ਲਈ ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ ਇੰਦੌਰ ਪਹੁੰਚੀਆਂ

ਇੰਦੌਰ—ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ 24 ਸਤੰਬਰ ਨੂੰ ਖੇਡੇ ਜਾਣ ਵਾਲੇ ਤੀਜੇ ਵਨਡੇ ਮੈਚ ਲਈ ਸ਼ੁੱਕਰਵਾਰ ਨੂੰ ਇੱਥੇ ਪਹੁੰਚੇ। ਪੰਜ ਮੈਚਾਂ ਦੀ ਸੀਰੀਜ਼ 'ਚ ਭਾਰਤ ਦੇ 2-0 ਨਾਲ ਬੜਤ ਬਣਾਉਣ ਤੋਂ ਬਾਅਦ ਇਹ ਮੁਕਾਬਲਾ ਦੋਵਾਂ ਟੀਮਾਂ ਲਈ ਬਹੁਤ ਲਈ ਬਹੁਤ ਅਹਿਮ ਹੋ ਗਿਆ ਹੈ। ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ.ਪੀ.ਸੀ.ਏ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਕੋਲਕਾਤਾ ਤੋਂ ਖਾਸ ਜਹਾਜ਼ ਦੇ ਰਾਹੀ ਦੇਵੀ ਅਹਿਲਿਆਬਾਈ ਹੋਲਕਰ ਸਟੇਡੀਅਮ ਹਵਾਈ ਅੱਡੇ ਪਹੁੰਚੀ। ਫਿਰ ਇਨ੍ਹਾਂ ਨੂੰ ਬੱਸਾਂ ਦੇ ਰਾਹੀ ਸ਼ਹਿਰ ਦੇ ਇਕ ਹੋਟਲ ਲਿਜਾਇਆ ਗਿਆ।
ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਇਕ ਝਲਕ ਪਾਉਣ ਲਈ ਹਵਾਈ ਅੱਡੇ 'ਤੇ ਵੱਡੀ ਗਿਣਤੀ 'ਚ ਕ੍ਰਿਕਟ ਪ੍ਰੇਮੀ ਜਮ੍ਹਾ ਸਨ। ਪੁਲਸ ਨੇ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤਾ ਸਨ।


Related News