ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਤਬਾਹ

Sunday, Apr 05, 2026 - 01:30 PM (IST)

ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਤਬਾਹ

ਮੋਗਾ (ਕਸ਼ਿਸ਼): ਮੋਗਾ ਜ਼ਿਲ੍ਹੇ ਵਿਚ ਬੇਮੌਸਮੀ ਮੀਂਹ ਅਤੇ ਭਾਰੀ ਗੜੇਮਾਰੀ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਿਲ੍ਹੇ ਦੇ ਕਰੀਬ 10 ਤੋਂ 12 ਪਿੰਡ ਇਸ ਕੁਦਰਤੀ ਆਫਤ ਦੀ ਚਪੇਟ ‘ਚ ਆ ਗਏ, ਜਿੱਥੇ ਖੇਤਾਂ ‘ਚ ਖੜੀ ਪੱਕੀ ਹੋਣ ਵਾਲੀ ਗੇਂਹੂ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ। ਕਿਸਾਨਾਂ ਦੇ ਮੁਤਾਬਕ ਕਈ ਥਾਵਾਂ ‘ਤੇ 50-50 ਗ੍ਰਾਮ ਤੱਕ ਦੇ ਵੱਡੇ ਗੜੇ ਪਏ, ਜਿਸ ਕਾਰਨ ਫਸਲ ਪੂਰੀ ਤਰ੍ਹਾਂ ਢਹਿ ਗਈ। ਇਹੋ ਫਸਲ ਸਿਰਫ 10 ਦਿਨਾਂ ਬਾਅਦ ਮੰਡੀਆਂ ‘ਚ ਵੇਚਣ ਲਈ ਤਿਆਰ ਸੀ, ਪਰ ਹੁਣ ਕਿਸਾਨਾਂ ਦੇ ਹੱਥ ਖਾਲੀ ਰਹਿ ਗਏ ਹਨ।

ਧਰਮਕੋਟ ਵਿਧਾਨ ਸਭਾ ਹਲਕੇ ਦੇ ਪਿੰਡਾਂ ਜਿਵੇਂ ਕਿ ਕੰਡਿਆਲ, ਨੂਰਪੁਰ ਹਕੀਮਾ, ਬਾਜੇ ਕੇ, ਕੇਲਾ, ਬਸਤੀ ਚਿਰਾਗ ਸ਼ਾਹ, ਬਕਰਵਾਲਾ, ਸ਼ੇਰਪੁਰ ਤੈਅਬਾ, ਰੇਹੜਵਾ ਆਦਿ ‘ਚ ਸਭ ਤੋਂ ਵੱਧ ਨੁਕਸਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਦੇ ਕਈ ਹਿੱਸਿਆਂ ‘ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਪਰ ਇੰਨੀ ਤੇਜ਼ ਗੜੇਮਾਰੀ ਨੇ ਕਿਸਾਨਾਂ ਨੂੰ ਅਚਾਨਕ ਝਟਕਾ ਦੇ ਦਿੱਤਾ।

ਪੀੜਤ ਕਿਸਾਨਾਂ ਨੇ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਿਸਾਨਾਂ ਨੇ ਜ਼ਮੀਨ ਠੇਕੇ ‘ਤੇ ਲਈ ਹੋਈ ਹੈ ਅਤੇ ਇਸ ਵੱਡੇ ਨੁਕਸਾਨ ਨਾਲ ਹੁਣ ਠੇਕਾ ਭਰਨਾ ਵੀ ਔਖਾ ਹੋ ਗਿਆ ਹੈ।


author

Anmol Tagra

Content Editor

Related News