ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਹੀਂ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ, ਰੇਲਵੇ ਬੋਰਡ ਨੇ ਕੀਤਾ ਵੱਡਾ ਬਦਲਾਅ

Tuesday, Mar 24, 2026 - 12:17 PM (IST)

ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਹੀਂ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ, ਰੇਲਵੇ ਬੋਰਡ ਨੇ ਕੀਤਾ ਵੱਡਾ ਬਦਲਾਅ

ਜਲੰਧਰ- ਜਲੰਧਰ ਸ਼ਹਿਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਰੇਲਵੇ ਬੋਰਡ ਨੇ ਅੰਮ੍ਰਿਤਸਰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ (26405/26406) ਦਾ ਰੂਟ ਬਦਲ ਦਿੱਤਾ ਹੈ। ਇਹ ਟ੍ਰੇਨ ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਨਹੀਂ ਲੰਘੇਗੀ ਸਗੋਂ ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਰਾਹੀਂ ਚੱਲੇਗੀ। 

ਇਹ ਵੀ ਪੜ੍ਹੋ: 'ਮਾਨ ਸਰਕਾਰ ਬਣੀ ਕਿਸਾਨਾਂ ਦੀ ਦੁਸ਼ਮਣ', 2 ਭਰਾਵਾਂ ਦੇ ਖ਼ੁਦਕੁਸ਼ੀ ਮਾਮਲੇ 'ਤੇ ਰੰਧਾਵਾ ਨੇ ਘੇਰੀ 'ਆਪ' ਸਰਕਾਰ

ਜ਼ਿਕਰਯੋਗ ਹੈ ਕਿ ਇਹ ਰੇਲਗੱਡੀ 10 ਅਗਸਤ 2025 ਨੂੰ ਜਲੰਧਰ ਲਈ ਇਕ ਵੱਡੇ ਤੋਹਫ਼ੇ ਵਜੋਂ ਸ਼ੁਰੂ ਕੀਤੀ ਗਈ ਸੀ ਪਰ ਇਕ ਟ੍ਰਾਇਲ ਤੋਂ ਬਾਅਦ ਇਸ ਨੂੰ ਜਲੰਧਰ ਤੋਂ ਹਟਾ ਦਿੱਤਾ ਗਿਆ ਸੀ। ਨਵੇਂ ਫ਼ੈਸਲੇ ਨਾਲ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਜਲੰਧਰ ਤੋਂ ਯਾਤਰੀਆਂ ਨੂੰ ਹੁਣ ਵੰਦੇ ਭਾਰਤ ਰੇਲਗੱਡੀ ਫੜਨ ਲਈ ਜਲੰਧਰ ਕੈਂਟ ਜਾਂ ਫਗਵਾੜਾ ਸਟੇਸ਼ਨ 'ਤੇ ਜਾਣਾ ਪਵੇਹਾ। ਹਾਲਾਂਕਿ ਦਿੱਲੀ-ਅੰਮ੍ਰਿਤਸਰ ਰੂਟ ਦੀ ਦੂਜੀ ਵੰਦੇ ਭਾਰਤ ਟਰੇਨ ਦਾ ਅਜੇ ਵੀ ਜਲੰਧਰ ਕੈਂਟ 'ਚ ਇਕ ਸਟਾਪ ਹੋਵੇਗਾ।

ਸੂਤਰਾਂ ਮੁਤਾਬਕ ਟ੍ਰਾਇਲ ਦੌਰਾਨ ਇਹ ਟ੍ਰੇਨ ਦਿੱਲੀ-ਅੰਮ੍ਰਿਤਸਰ ਰੂਟ 'ਤੇ ਚੱਲਣ ਵਾਲੀਆਂ ਹੋਰ ਟਰੇਨਾਂ, ਜਿਵੇਂ ਕਿ ਸ਼ਤਾਬਦੀ ਐਕਸਪ੍ਰੈਸ ਅਤੇ ਸ਼ਾਨ-ਏ-ਪੰਜਾਬ ਲਈ ਦੇਰੀ ਦਾ ਕਾਰਨ ਬਣ ਰਹੀ ਸੀ। ਇਸ ਨੂੰ ਪਹਿਲਾਂ ਤੋਂ ਹੀ ਟਰੈਕ 'ਤੇ ਚੱਲ ਰਹੀਆਂ ਟਰੇਨਾਂ ਵਿੱਚ ਸ਼ਾਮਲ ਕਰਨਾ ਮੁਸ਼ਕਿਲ ਸੀ, ਇਸ ਲਈ ਇਹ ਬਦਲਾਅ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ! ਹਨ੍ਹੇਰੀ-ਤੂਫ਼ਾਨ ਦਾ Alert, 28 ਮਾਰਚ ਤੱਕ IMD ਨੇ ਦਿੱਤੀ ਤਾਜ਼ਾ ਅਪਡੇਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News