ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਐਲਾਨ ਨੇ ਮਚਾਈ ਹਲਚਲ, ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
Monday, Mar 30, 2026 - 01:51 PM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਨੇ ਨਵੇਂ ਵਿੱਦਿਅਕ ਸੈਸ਼ਨ 2026-27 ਦੇ ਆਗਾਜ਼ ਨਾਲ ਹੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਬੋਰਡ ਨੇ ਇਤਿਹਾਸਕ ਫੈਸਲਾ ਲੈਂਦਿਆਂ ਆਪਣੀਆਂ ਸਾਰੀਆਂ ਪਾਠ ਪੁਸਤਕਾਂ (ਟੈਕਸਟ ਬੁੱਕਸ) ’ਤੇ 15 ਫੀਸਦੀ ਦੀ ਸਿੱਧੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਨਾ ਸਿਰਫ ਹਜ਼ਾਰਾਂ ਪਰਿਵਾਰਾਂ ਦਾ ਆਰਥਿਕ ਬੋਝ ਘਟੇਗਾ, ਬਲਕਿ ਕਿਤਾਬਾਂ ਦੀ ਖਰੀਦ-ਵੇਚ ਵਿਚ ਹੋਣ ਵਾਲੀ ਧਾਂਦਲੀ ’ਤੇ ਵੀ ਲਗਾਮ ਲੱਗੇਗੀ। ਕਿਤਾਬਾਂ ਦੀ ਵਿੱਕਰੀ ਨੂੰ ਪੂਰੀ ਤਰ੍ਹਾਂ ਡਿਜੀਟਲ ਤੇ ਪਾਰਦਰਸ਼ੀ ਬਣਾਉਣ ਲਈ ਬੋਰਡ ਨੇ ਆਪਣਾ ਇਕ ਵਿਸ਼ੇਸ਼ ‘ਈ-ਕਾਮਰਸ ਪੋਰਟਲ’ ਤਿਆਰ ਕੀਤਾ ਹੈ। ਇਹ ਪੋਰਟਲ 1 ਅਪ੍ਰੈਲ ਤੋਂ ਪੂਰੀ ਤਰ੍ਹਾਂ ਚਾਲੂ (ਆਪਰੇਸ਼ਨਲ) ਹੋ ਜਾਵੇਗਾ। ਬੋਰਡ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਹੁਣ ਸਾਰੇ ਸਬੰਧਤ (ਐਫੀਲੀਏਟਿਡ) ਸਕੂਲਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਵਿਦਿਆਰਥੀਆਂ ਨੂੰ ਇਸ ਪੋਰਟਲ ਰਾਹੀਂ ਕਿਤਾਬਾਂ ਉਪਲਬਧ ਕਰਵਾਉਣ ਵਿਚ ਪੂਰੀ ਸਹਾਇਤਾ ਕਰਨ।
ਇਹ ਵੀ ਪੜ੍ਹੋ : ਪੰਜਾਬ ਵਿਚ ਮੰਗਲਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜ਼ਿਆਦਾ ਪੈਸੇ ਵਸੂਲੇ ਤਾਂ ਸਕੂਲਾਂ ’ਤੇ ਡਿੱਗੇਗੀ ਗਾਜ਼
ਬੋਰਡ ਨੇ ਸਕੂਲਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਨਿਰਧਾਰਿਤ ਛੋਟ ਵਾਲੀ ਕੀਮਤ ਤੋਂ ਇਕ ਵੀ ਰੁਪਿਆ ਵੱਧ ਕਿਸੇ ਵੀ ਵਿਦਿਆਰਥੀ ਜਾਂ ਮਾਪਿਆਂ ਤੋਂ ਨਹੀਂ ਲੈ ਸਕਦੇ। ਪੀ.ਐੱਸ.ਈ.ਬੀ. ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਸਕੂਲ ਨਿਯਮਾਂ ਦੀ ਉਲੰਘਣਾ ਕਰਦਿਆਂ ਜਾਂ ਓਵਰ-ਚਾਰਜਿੰਗ ਕਰਦਿਆਂ ਪਾਇਆ ਗਿਆ ਤਾਂ ਬੋਰਡ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਵੇਗਾ ਤੇ ਉਸ ਸਕੂਲ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਵੱਡਾ ਸ਼ਹਿਰ ਬੰਦ ਕਰਨ ਦੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
ਮਾਪਿਆਂ ਨੂੰ ਕਮੀਸ਼ਨਖੋਰੀ ਤੋਂ ਮਿਲੇਗੀ ਮੁਕਤੀ
ਅਕਸਰ ਦੇਖਿਆ ਜਾਂਦਾ ਹੈ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਚ ਕਿਤਾਬਾਂ ਦੀਆਂ ਕੀਮਤਾਂ ਨੂੰ ਲੈ ਕੇ ਮਾਪਿਆਂ ਵਿਚ ਭਾਰੀ ਰੋਸ ਰਹਿੰਦਾ ਹੈ। ਕਈ ਸਕੂਲਾਂ ’ਤੇ ਮਹਿੰਗੀਆਂ ਦਰਾਂ ’ਤੇ ਕਿਤਾਬਾਂ ਵੇਚਣ ਜਾਂ ਖਾਸ ਦੁਕਾਨਾਂ ਤੋਂ ਹੀ ਸੈੱਟ ਖਰੀਦਣ ਲਈ ਮਜਬੂਰ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਬੋਰਡ ਦੀ ਇਸ ਨਵੀਂ ਪਹਿਲ ਨਾਲ ਹੁਣ ਸਿੱਧੇ ਤੌਰ ’ਤੇ ਵਿਦਿਆਰਥੀਆਂ ਨੂੰ ਲਾਭ ਪਹੁੰਚੇਗਾ ਅਤੇ ਸਕੂਲਾਂ ਦੀ ਭੂਮਿਕਾ ਸਿਰਫ ਇਕ ਸਹੂਲਤ ਦੇਣ ਵਾਲੇ (ਫੈਸਿਲੀਟੇਟਰ) ਦੀ ਰਹਿ ਜਾਵੇਗੀ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਡਿਜੀਟਲ ਮਾਡਲ ਨਾਲ ਕਿਤਾਬਾਂ ਦੀ ਕਿੱਲਤ ਖਤਮ ਹੋਵੇਗੀ ਤੇ ਪੂਰੇ ਰਾਜ ਵਿਚ ਕੀਮਤਾਂ ਵਿਚ ਇੱਕਸਾਰਤਾ ਆਵੇਗੀ।
ਇਹ ਵੀ ਪੜ੍ਹੋ : ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਨੂੰ ਲੈ ਕੇ ਹੋ ਗਿਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਗ੍ਰਾਂਟਾਂ ਦੀ ਕਮੀ ਕਾਰਨ ਮੂਧੇ ਮੂੰਹ ਡਿੱਗੀ ਸਰਕਾਰ ਦੀ ਸਿੱਖਿਆ ਕ੍ਰਾਂਤੀ, ਵੈਂਡਰਾਂ ਦੀ ਪੇਮੈਂਟਸ ਰੁਕਣ ਨਾਲ ਟੈਂਸ਼ਨ ’ਚ ਸ
