ਪਹਿਲੇ ਟੀ-20 ''ਚ ਲੱਗੇਗੀ ਰਿਕਾਰਡਾਂ ਦੀ ਝੜੀ, ਧੋਨੀ ਦੇ ਕੋਲ ਹੋਵੇਗਾ ਸੁਨਹਿਰੀ ਮੌਕਾ
Sunday, Feb 24, 2019 - 12:47 AM (IST)

ਜਲੰਧਰ— ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਦੇ ਦਰਮਿਆਨ ਵਾਈਜੈਗ 'ਚ ਜਦੋਂ ਪਹਿਲਾਂ ਟੀ-20 ਮੈਚ ਖੇਡਿਅ ਜਾਵੇਗਾ ਤਾਂ ਦੋਵੇਂ ਟੀਮਾਂ ਦੇ ਖਿਡਾਰੀਆਂ ਦੇ ਕੋਲ ਵਿਅਕਤੀਗਤ ਦੀ ਝੰਡੀ ਲਗਾਉਣ ਦਾ ਮੌਕਾ ਹੋਵੇਗਾ। ਇਕ ਲੜੀ 'ਚ ਸਭ ਤੋਂ ਉੱਪਰ ਭਾਰਤੀ ਟੀਮ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਹੋਣਗੇ। ਧੋਨੀ ਜੇਕਰ ਪਿਛਲੇ ਟੀ-20 'ਚ 58 ਦੌੜਾਂ ਬਣਾ ਗਏ ਤਾਂ ਉਹ ਟੀ-20 'ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦੇਣਗੇ। ਧੋਨੀ ਦੇ ਨਾਂ ਸਾਰੀਆਂ 43 ਪਾਰੀਆਂ 'ਚ 1548 ਦੌੜਾਂ ਬਣਾਉਣ ਦਾ ਰਿਕਾਰਡ ਦਰਜ਼ ਹੈ। ਆਓ ਤੁਹਾਨੂੰ ਦੱਸਦੇ ਹਾਂ ਪਹਿਲੇ ਟੀ-20 'ਚ ਕਿਹੜੇ-ਕਿਹੜੇ ਰਿਕਾਰਡ ਬਣ ਤੇ ਟੁੱਟ ਸਕਦੇ ਹਨ।
50 ਛੱਕੇ ਪੂਰੇ ਕਰ ਸਕਦੇ ਹਨ ਵਿਰਾਟ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਕੋਲ ਟੀ-20 ਕਰੀਅਰ 'ਚ 50 ਛੱਕੇ ਪੂਰੇ ਕਰਨ ਦਾ ਮੌਕਾ ਹੋਵੇਗਾ। ਹੁਣ ਕੋਹਲੀ ਦੇ ਨਾਂ 48 ਛੱਕੇ ਦਰਜ਼ ਹਨ। ਉਸ ਤੋਂ ਅੱਗੇ ਰੋਹਿਤ ਸ਼ਰਮਾ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਚੱਲ ਰਹੇ ਹਨ। ਇਹ ਹੀ ਨਹੀਂ ਜੇਕਰ ਭਾਰਤੀ ਸਪਿੰਨਰ ਯੁਜਵੇਂਦਰ ਚਹਲ ਵੀ ਆਪਣੇ ਟੀ-20 ਕਰੀਅਰ 'ਚ 50 ਵਿਕਟਾਂ ਹਾਸਲ ਕਰਨ ਦਾ ਮੌਕਾ ਪ੍ਰਾਪਤ ਕਰਨਗੇ। ਚਹਲ ਤੋਂ ਪਹਿਲਾਂ ਬਤੌਰ ਸਪਿੰਨਰ ਰਵੀਚੰਦਰਨ ਅਸ਼ਵਿਨ ਹੀ 50 ਜਾ ਉਸ ਤੋਂ ਵੱਧ ਵਿਕਟਾਂ ਹਾਸਲ ਕਰ ਚੁੱਕੇ ਹਨ।
ਜਸਪ੍ਰੀਤ ਬੁਮਰਾਹ ਵੀ ਲਗਾ ਸਕਦੇ ਹਨ ਵਿਕਟਾਂ ਦਾ ਅਰਧ ਸੈਂਕੜਾ
ਇਕੱਲੇ ਵਿਰਾਟ ਅਤੇ ਚਹਲ ਨਹੀਂ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਕੋਲ ਵੀ ਅਰਧ ਸੈਂਕੜਾ ਪੂਰਾ ਕਰਨ ਦਾ ਮੌਕਾ ਹੋਵੇਗਾ। ਦਰਅਸਲ ਬੁਮਰਾਹ ਜੇਕਰ ਪਹਿਲਾਂ ਟੀ-20 ਮੈਚ 'ਚ ਦੋ ਵਿਕਟਾਂ ਹਾਸਲ ਕਰਨ 'ਚ ਸਫਲ ਹੋ ਗਏ ਤਾਂ ਉਹ ਟੀ-20 ਕਰੀਅਰ 'ਚ ਆਪਣੀਆਂ 50 ਵਿਕਟਾਂ ਪੂਰੀਆਂ ਕਰ ਲੈਣਗੇ। ਇਸ ਤਰ੍ਹਾਂ ਜੇਕਰ ਪੰਜਾਬ ਦੇ ਸਪਿਨਰ ਮਯੰਕ ਮਾਰਕਡੇਅ ਨੂੰ ਭਾਰਤੀ ਟੀਮ 'ਚ ਜਗ੍ਹਾ ਮਿਲੀ ਤਾਂ ਉਹ ਭਾਰਤ ਲਈ ਟੀ-20 ਖੇਡਣ ਵਾਲੇ 80ਵੇਂ ਖਿਡਾਰੀ ਬਣ ਜਾਣਗੇ।
ਆਸਟਰੇਲੀਆ ਦੇ ਟਾਪ ਸਕੋਰਰ ਬਣ ਸਕਦੇ ਹਨ ਫਿੰਚ
ਆਰੋਨ ਫਿੰਚ ਦੇ ਕੋਲ ਆਸਟਰੇਲੀਆ ਦੇ ਟਾਪ ਸਕੋਰਰ ਬਣਨ ਦਾ ਮੌਕਾ ਹੋਵੇਗਾ। ਫਿਲਹਾਲ ਡੇਵਿਡ ਵਾਰਨਰ ਦੇ ਨਾਂ 'ਤੇ ਆਸਟਰੇਲੀਆ ਵਲੋਂ ਸਭ ਤੋਂ ਵੱਧ (1792) ਦੌੜਾਂ ਬਣਾਉਣ ਦਾ ਰਿਕਾਰਡ ਦਰਜ਼ ਹੈ। ਜੇਕਰ ਉਹ 135 ਦੌੜਾਂ ਹੀ ਬਣਾ ਗਏ ਤਾਂ ਉਹ ਵਾਰਨਰ ਨੂੰ ਪਿੱਛੇ ਛੱਡ ਜਾਣਗੇ। ਇਸ ਤੋਂ ਇਲਾਵਾ ਜੇਕਰ ਪਾਰੀ ਦੌਰਾਨ ਉਹ 5 ਛੱਕੇ ਲਗਾ ਗਏ ਤਾਂ ਆਸਟਰੇਲੀਆ ਵਲੋਂ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਜਾਣਗੇ।