ਭਾਰਤ ਏ ਨੇ ਦੱਖਣੀ ਕੋਰੀਆ ਨੂੰ 7-2 ਨਾਲ ਹਰਾਇਆ

07/14/2018 8:35:26 AM

ਬੈਂਗਲੁਰੂ— ਵਰੁਣ ਕੁਮਾਰ ਦੇ ਡਬਲ ਨਾਲ ਭਾਰਤ ਏ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਤੀਜੇ ਅਭਿਆਸ ਮੈਚ 'ਚ ਸ਼ੁੱਕਰਵਾਰ ਨੂੰ 7-2 ਨਾਲ ਹਰਾ ਦਿੱਤਾ। ਦੋਹਾਂ ਟੀਮਾਂ ਵਿਚਾਲੇ ਪਹਿਲਾ ਮੈਚ 1-1 ਨਾਲ ਡਰਾਅ ਰਿਹਾ ਸੀ ਜਦਕਿ ਭਾਰਤ ਨੇ ਦੂਜਾ ਮੈਚ 7-3 ਨਾਲ ਜਿੱਤਿਆ ਸੀ ਅਤੇ ਹੁਣ ਤੀਜੇ ਮੈਚ 'ਚ ਵੀ ਭਾਰਤੀ ਟੀਮ ਨੇ 7 ਗੋਲ ਠੋਕ ਦਿੱਤੇ। 

ਭਾਰਤ ਏ ਟੀਮ ਨੇ 15ਵੇਂ ਮਿੰਟ 'ਚ ਆਪਣਾ ਪਹਿਲਾ ਗੋਲ ਅਮੋਨ ਮਿਰਾਸ਼ ਟਿਰਕੀ ਵੱਲੋਂ ਕੀਤਾ। ਵਰੁਣ ਨੇ 21ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਸਕੋਰ 2-0 ਕਰ ਦਿੱਤਾ। ਯਾਂਗ ਜਿਹੁਨ ਨੇ 22ਵੇਂ ਮਿੰਟ 'ਚ ਦੱਖਣੀ ਕੋਰੀਆ ਦਾ ਪਹਿਲਾ ਗੋਲ ਕੀਤਾ। ਵਰੁਣ ਅਤੇ ਦਿਲਪ੍ਰੀਤ ਸਿੰਘ ਨੇ 30ਵੇਂ ਅਤੇ 31ਵੇਂ ਮਿੰਟ 'ਚ ਗੋਲ ਕਰਕੇ ਸਕੋਰ 4-1 'ਤੇ ਪਹੁੰਚਾ ਦਿੱਤਾ। ਲੀ ਜੰਗਜੁਨ ਨੇ 37ਵੇਂ ਮਿੰਟ 'ਚ ਮਹਿਮਾਨ ਟੀਮ ਦਾ ਦੂਜਾ ਗੋਲ ਕੀਤਾ। ਨੀਲਕਾਂਤ ਸ਼ਰਮਾ, ਸੁਮਿਤ ਕੁਮਾਰ ਅਤੇ ਗੁਰਜਿੰਦਰ ਸਿੰਘ ਨੇ ਹੋਰ ਗੋਲ ਕਰਦੇ ਹੋਏ ਭਾਰਤ ਨੂੰ ਵੱਡੀ ਜਿੱਤ ਦਿਵਾ ਦਿੱਤੀ।


Related News