ਭਾਰਤ ਦੇ ਦੋ ਪੈਰਾ ਐਥਲੀਟਾਂ ਨੇ ਵਿਸ਼ਵ ਰਿਕਾਰਡ ਨਾਲ ਸੋਨ ਤੇ ਚਾਂਦੀ ਤਮਗਾ ਜਿੱਤਿਆ
Saturday, Nov 09, 2019 - 12:23 AM (IST)

ਦੁਬਈ— ਭਾਰਤ ਦੇ ਸੰਦੀਪ ਚੌਧਰੀ ਤੇ ਸੁਮਿਤ ਨੇ ਸ਼ੁੱਕਰਵਾਰ ਨੂੰ ਇੱਥੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਐੱਫ 64 ਜੈਵਲਿਨ ਥਰੋਅ ਮੁਕਾਬਲੇ 'ਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤੇ ਚਾਂਦੀ ਤਮਗੇ ਆਪਣੇ ਨਾਂ ਕੀਤੇ। ਸੰਦੀਪ ਨੇ 66.18 ਮੀਟਰ ਦੂਰ ਜੈਵਲਿਨ ਥਰੋਅ 'ਚ 44 ਵਰਗ 'ਚ 65.80 ਮੀਟਰ ਦੇ ਆਪਣੇ ਵਿਸ਼ਵ ਰਿਕਾਰਡ ਨੂੰ ਬਿਹਤਰ ਕਰਦੇ ਹੋਏ ਸੋਨ ਤਮਗਾ ਜਿੱਤਿਆ। ਸੁਮਿਤ ਨੇ 60.45 ਮੀਟਰ ਦੇ ਆਪਣੇ ਐੱਫ 64 ਵਿਸ਼ਵ ਰਿਕਾਰਡ ਨਾਲ ਵਧੀਆ ਪ੍ਰਦਰਸ਼ਨ ਕੀਤਾ ਤੇ 62.88 ਮੀਟਰ ਦੀ ਦੂਰੀ ਨਾਲ ਚਾਂਦੀ ਤਮਗਾ ਹਾਸਲ ਕੀਤਾ। ਇਸ ਵਿਸ਼ਵ ਚੈਂਪੀਅਨਸ਼ਿਪ 'ਚ ਐੱਫ 64 ਨੂੰ ਇਕ ਸਾਂਝੇ ਤੌਰ 'ਤੇ ਮੁਕਾਬਲਾ ਬਣਾਇਆ ਗਿਆ ਹੈ। ਵਿਸ਼ਵ ਰਿਕਾਰਡ ਹਾਲਾਂਕਿ ਖਿਡਾਰੀਆਂ ਦੇ ਕਲਾਸਿਫੀਕੇਸ਼ਨ ਦੇ ਆਧਾਰ 'ਤੇ ਹੀ ਦਰਜ ਹੋਣਗੇ। ਯੂਕ੍ਰੇਨ ਦੇ ਰੋਮਨ ਨੋਵਾਕ (ਐੱਫ 44 ਐਥਲੀਟ) ਨੇ 57.36 ਮੀਟਰ ਦੇ ਸਰਵਸ੍ਰੇਸ਼ਠ ਥਰੋਅ ਨਾਲ ਕਾਂਸੀ ਤਮਗਾ ਹਾਸਲ ਕੀਤਾ।