ਬੇਡਾਲੋਨਾ ਸ਼ਤਰੰਜ ਟੂਰਨਾਮੈਂਟ ''ਚ ਭਾਰਤ ਦੇ ਸ਼੍ਰੀਸਵਨ ਨੇ ਸਪੇਨ ਦੇ ਮੇਨੇਓਲ ਨੂੰ ਹਰਾਇਆ

08/04/2019 12:33:28 PM

ਸਪੋਰਟਸ ਡੈਸਕ— 45ਵੇਂ ਬੇਡਾਲੇਨਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ 'ਚ 22 ਦੇਸ਼ਾਂ ਦੇ 126 ਧਾਕੜ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ ਕੁਲ 66 ਟਾਈਟਲ ਖਿਡਾਰੀ ਹਨ। ਇਸ ਟੂਰਨਾਮੈਂਟ 'ਚ ਭਾਰਤ ਤੋਂ 17 ਖਿਡਾਰੀ ਹਿੱਸਾ ਲੈ ਰਹੇ ਹਨ। ਪਹਿਲੇ ਦਿਨ ਦੇ ਮੁਕਾਬਲੇ 'ਚ ਭਾਰਤ ਦੇ ਚੋਟੀ ਦੇ ਖਿਡਾਰੀ ਐੱਮ. ਸ਼੍ਰੀਸਵਨ ਨੇ ਸਪੇਨ ਦੇ ਜਾਨ ਲੋਪੇਜ਼ ਮੇਨੇਓਲ ਨੂੰ ਹਰਾਉਂਦਿਆਂ ਟੂਰਨਾਮੈਂਟ 'ਚ ਚੰਗੀ ਸ਼ੁਰੂਆਤ ਕੀਤੀ, ਹਾਲਾਂਕਿ ਭਾਰਤ ਦੇ 2 ਹੋਰ ਚੋਟੀ ਦੇ ਖਿਡਾਰੀ ਹਰੀਕ੍ਰਿਸ਼ਣਾ ਆਰ. ਤੇ ਅਨੁਜ ਸ਼੍ਰੀਵਾਤ੍ਰੀ ਜਿੱਤ ਦੇ ਨਾਲ ਸ਼ੁਰੂਆਤ ਨਹੀਂ ਕਰ ਸਕੇ। ਹਰੀਕ੍ਰਿਸ਼ਣਾ ਨੂੰ ਜਿਥੇ ਹਮਵਤਨ ਮਹਾਜਨ ਨੇ ਡਰਾਅ 'ਤੇ ਰੋਕਿਆ ਤਾਂ ਅਨੁਜ ਨੂੰ ਕੋਲੰਬੀਆ ਦੀ ਕੋਰੋਲਿਨਾ ਮਿਨੋਜ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।PunjabKesari

ਭਾਰਤ ਦੇ ਇਕ ਹੋਰ ਛੋਟੇ ਖਿਡਾਰੀ ਅਰਹਨ ਚੇਤਨ ਆਨੰਦ ਨੇ ਅਰਜਨਟੀਨਾ ਦੇ ਤਜਰਬੇਕਾਰ ਮਾਸਟਰ ਪੈਨੇਲੋ ਮਰਕੇਲੋ ਨੂੰ ਤੇ ਨਾਮਿਤਬੀਰ ਸਿੰਘ ਵਾਲੀਆ ਨੇ ਕੋਲੰਬੀਆ ਦੇ ਹੈਨਰੀ ਪਨਨੇਸੋ ਨੂੰ ਡਰਾਅ 'ਤੇ ਰੋਕ ਕੇ ਚੰਗੀ ਸ਼ੁਰੂਆਤ ਕੀਤੀ। ਟੂਰਨਾਮੈਂਟ 'ਚ ਕੁਲ 9 ਰਾਊਂਡ ਖੇਡੇ ਜਾਣਗੇ ਤੇ ਇਹ ਟੂਰਨਾਮੈਂਟ 10 ਅਗਸਤ ਤਕ ਚੱਲੇਗਾ।


Related News