ਭਾਰਤ ਦੀ ਪ੍ਰਾਚੀ ਯਾਦਵ ਨੇ ਕੈਨੋਇੰਗ ਸਪ੍ਰਿੰਟ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

Thursday, Sep 02, 2021 - 11:11 AM (IST)

ਭਾਰਤ ਦੀ ਪ੍ਰਾਚੀ ਯਾਦਵ ਨੇ ਕੈਨੋਇੰਗ ਸਪ੍ਰਿੰਟ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

ਟੋਕੀਓ (ਭਾਸ਼ਾ): ਭਾਰਤ ਦੀ ਪ੍ਰਾਚੀ ਯਾਦਵ ਨੇ ਵੀਰਵਾਰ ਨੂੰ ਇੱਥੇ ਟੋਕੀਓ ਪੈਰਾਲੰਪਿਕਸ ਵਿਚ ਮਹਿਲਾ 'ਵਾ' ਸਿੰਗਲਜ਼ 200 ਮੀਟਰ ਕੈਨੋਇੰਗ ਸਪ੍ਰਿੰਟ ਈਵੈਂਟ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਭੋਪਾਲ ਦੀ 26 ਸਾਲਾ ਪ੍ਰਾਚੀ ਨੇ ਇੱਥੇ ਸੀ ਫਾਰੇਸਟ ਵਾਟਰਵੇ ਵਿਚ ਇਕ ਮਿੰਟ 11.098 ਸਕਿੰਟ ਦਾ ਸਮਾਂ ਲਿਆ। ਉਹ ਗ੍ਰੇਟ ਬ੍ਰਿਟੇਨ ਦੀ ਐਮਾ ਵਿਗਸ ਤੋਂ 13.014 ਸਕਿੰਟ ਪਿੱਛੇ ਰਹੀ, ਜਿਸ ਨੇ 58.084 ਸਕਿੰਟ ਦਾ ਸਮਾਂ ਲਿਆ।

ਸੈਮੀਫਾਈਨਲ ਸ਼ੁੱਕਰਵਾਰ ਨੂੰ ਹੋਣਗੇ।
 ਲੱਕ ਤੋਂ ਹੇਠਾਂ ਲਕਵਾ ਪੀੜਤ ਪ੍ਰਾਚੀ ਨੇ ਰਾਸ਼ਟਰੀ ਪੱਧਰ 'ਤੇ ਪੈਰਾ ਤੈਰਾਕੀ ਵਿਚ ਵੀ ਹਿੱਸਾ ਲਿਆ ਹੈ ਪਰ ਆਪਣੇ ਕੋਚ ਵਰਿੰਦਰ ਕੁਮਾਰ ਦੇ ਕਹਿਣ 'ਤੇ ਕੈਨੋਇੰਗ ਨਾਲ ਜੁੜੀ।


author

cherry

Content Editor

Related News