ਭਾਰਤ ਦਾ ਲਿਆਨ ਸ਼ਤਰੰਜ ''ਚ ਗ੍ਰੈਂਡਮਾਸਟਰ ਬਣਨ ਦੇ ਨੇੜੇ! ਜਿੱਤਿਆ ਗ੍ਰੈਂਡ ਮਾਸਟਰ ਟੂਰਨਾਮੈਂਟ
Friday, Nov 20, 2020 - 12:32 AM (IST)
ਬੁਡਾਪੇਸਟ (ਹੰਗਰੀ) (ਨਿਕਲੇਸ਼ ਜੈਨ)- ਭਾਰਤ ਦਾ 14 ਸਾਲਾ ਨੌਜਵਾਨ ਲਿਆਨ ਮੇਨਦੋਂਸਾ ਨੇ ਆਨ ਦਿ ਬੋਰਡ ਸ਼ਤਰੰਜ 'ਚ ਫਰਸਟ ਸਟਰਡੇ ਗ੍ਰੈਂਡ ਮਾਸਟਰ ਟੂਰਨਾਮੈਂਟ ਜਿੱਤ ਕੇ ਇਤਿਹਾਸ ਬਣਾਉਣ ਵੱਲ ਕਦਮ ਵਧਾ ਦਿੱਤਾ ਹੈ। ਪ੍ਰਤੀਯੋਗਿਤਾ ਦੇ 9 ਰਾਊਂਡ 'ਚ 6 ਜਿੱਤ ਅਤੇ 3 ਡਰਾਅ ਦੇ ਨਾਲ 7.5 ਅੰਕ ਬਣਾਉਂਦੇ ਹੋਏ ਨਾ ਸਿਰਫ ਖਿਤਾਬ ਹਾਸਲ ਕੀਤਾ ਬਲਕਿ ਆਪਣਾ ਦੂਜਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰਦੇ ਹੋਏ ਆਪਣੀ ਰੇਟਿੰਗ ਨੂੰ 2532 ਅੰਕਾਂ ਤੱਕ ਪਹੁੰਚਾ ਦਿੱਤਾ ਹੈ। ਹੁਣ ਉਸ ਨੂੰ ਭਾਰਤ ਦਾ ਅਗਲਾ ਗ੍ਰੈਂਡ ਮਾਸਟਰ ਬਣਨ ਲਈ ਆਪਣੇ ਆਖਰੀ ਗ੍ਰੈਂਡ ਮਾਸਟਰ ਨਾਰਮ ਦੀ ਜ਼ਰੂਰਤ ਹੈ।
ਲਾਕਡਾਊਨ ਕਾਰਣ ਫਸਿਆ ਹੰਗਰੀ 'ਚ
ਮਾਰਚ 'ਚ ਜਦੋਂ ਮੇਨਦੋਂਸਾ ਆਪਣੇ ਪਿਤਾ ਨਾਲ ਹੰਗਰੀ 'ਚ ਟੂਰਨਾਮੈਂਟ ਖੇਡਣ ਤੋਂ ਬਾਅਦ ਭਾਰਤ ਵਾਪਸ ਪਰਤਣ ਲਈ ਤਿਆਰ ਸੀ, ਉਦੋਂ ਲਾਕਡਾਊਨ ਲੱਗਣ ਕਾਰਣ ਉਸ ਨੂੰ ਉਥੇ ਹੀ ਰੁਕਣਾ ਪਿਆ। ਉਸ ਤੋਂ ਬਾਅਦ ਉਸ ਨੇ ਮੁਸ਼ਕਿਲ ਨੂੰ ਮੌਕੇ 'ਚ ਬਦਲਦੇ ਹੋਏ ਪਿਛਲੇ 6 ਮਹੀਨੇ 'ਚ ਆਪਣੀ ਰੇਟਿੰਗ ਨੂੰ 200 ਤੋਂ ਵੱਧ ਅੰਕ ਵਧਾਇਆ ਹੈ ਅਤੇ 2 ਗ੍ਰੈਂਡ ਮਾਸਟਰ ਨਾਰਮਸ ਹਾਸਲ ਕੀਤੇ।