ਭਾਰਤ ਦੇ ਹਰਸ਼ ਨੇ ਜਿੱਤਿਆ ਸ਼ਤਰੰਜ ਦਾ ਕਾਠਮੰਡੂ ਓਪਨ

04/18/2018 11:43:30 PM

ਕਾਠਮੰਡੂ ਭਾਰਤ ਦੇ ਰਾਸ਼ਟਰੀ ਜੂਨੀਅਰ ਸ਼ਤਰੰਜ ਚੈਂਪੀਅਨ ਇੰਟਰਨੈਸ਼ਨਲ ਮਾਸਟਰ ਹਰਸ਼ਾ ਭਾਰਤਕੋਠੀ ਨੇ ਕਾਠਮੰਡੂ ਅੰਤਰਰਾਸ਼ਟਰੀ ਗ੍ਰੈਂਡ ਮਾਸਟਰ ਦਾ ਖਿਤਾਬ ਜਿੱਤਿਆ। ਉਸ ਨੇ 9 ਮੈਚਾਂ ਵਿਚੋਂ 7.5 ਅੰਕ ਬਣਾਉਂਦੇ ਹੋਏ ਇਹ ਖਿਤਾਬ ਹਾਸਲ ਕੀਤਾ। ਦੂਸਰੇ ਸਥਾਨ 'ਤੇ ਅਜਰਬੇਜਾਨ ਦਾ ਗ੍ਰੈਂਡ ਮਾਸਟਰ ਅਜਰ ਮਿਰਜ਼ਾਓਵ ਰਿਹਾ, ਜਿਸਨੇ 7 ਅੰਕ ਬਣਾਏ ਜਦਕਿ ਤੀਸਰੇ ਸਥਾਨ 'ਤੇ ਉਕ੍ਰੇਨ ਦੇ ਗ੍ਰੈਂਡ ਮਾਸਟਰ ਤਾਰਲੇਵ ਕੋਂਸਟਾਈਨ ਰਿਹਾ ਹਾਲਾਂਕਿ ਉਸਨੇ ਵੀ 7 ਅੰਕ ਬਣਾਏ ਪਰ ਉਹ ਟਾਈਬ੍ਰੇਕਰ ਵਿਚ ਤੀਸਰੇ ਸਥਾਨ 'ਤੇ ਰਿਹਾ। 
ਹੋਰ ਭਾਰਤੀ ਖਿਡਾਰੀਆਂ ਵਿਚ ਇੰਟਰਨੈਸ਼ਨਲ ਮਾਸਟਰ ਸ਼ਿਆਮ ਨਿਖਿਲ 7 ਅੰਕਾਂ ਨਾਲ ਚੌਥੇ, ਇੰਟਰਨੈਸ਼ਨਲ ਮਾਸਟਰ ਹੇਮਲ ਗੁਸੈਨ 7 ਅੰਕ ਬਣਾ ਕੇ 6ਵੇਂ ਅਤੇ ਗ੍ਰੈਂਡ ਮਾਸਟਰ ਸੰਦੀਪਨ ਚੰਦਾ 10ਵੇਂ ਸਥਾਨ 'ਤੇ ਰਿਹਾ। ਇਸ ਪ੍ਰਤੀਯੋਗਿਤਾ ਵਿਚ 12 ਦੇਸ਼ਾਂ ਦੇ 173 ਖਿਡਾਰੀਆਂ ਨੇ ਹਿੱਸਾ ਲਿਆ।


Related News