ਪੁਰਸ਼ ਵਨ ਡੇ ''ਚ ਰੈਫਰਿੰਗ ਕਰਨ ਵਾਲੀ ਪਹਿਲੀ ਮਹਿਲਾ ਬਣੇਗੀ ਭਾਰਤ ਦੀ GS ਲਕਸ਼ਮੀ

Thursday, Dec 05, 2019 - 09:15 PM (IST)

ਪੁਰਸ਼ ਵਨ ਡੇ ''ਚ ਰੈਫਰਿੰਗ ਕਰਨ ਵਾਲੀ ਪਹਿਲੀ ਮਹਿਲਾ ਬਣੇਗੀ ਭਾਰਤ ਦੀ GS ਲਕਸ਼ਮੀ

ਦੁਬਈ— ਸਾਬਕਾ ਭਾਰਤੀ ਕ੍ਰਿਕਟਰ ਜੀ. ਐੱਸ. ਲਕਸ਼ਮੀ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ 'ਚ ਵਿਸ਼ਵ ਕੱਪ ਲੀਗ ਦੋ ਦੀ ਤੀਜੀ ਸੀਰੀਜ਼ ਦੇ ਸ਼ੁਰੂਆਤੀ ਮੈਚ 'ਚ ਪੁਰਸ਼ ਵਨ ਡੇ ਰੈਫਰਿੰਗ ਕਰਨ ਵਾਲੀ ਪਹਿਲੀ ਮਹਿਲਾ ਮੈਚ ਰੈਫਰੀ ਬਣ ਜਾਵੇਗੀ। ਲਕਸ਼ਮੀ ਸੰਯੁਕਤ ਅਰਬ ਅਮੀਰਾਤ ਤੇ ਅਮਰੀਕਾ ਦੇ ਵਿਚ ਸਾਰਜ਼ਾਹ ਕ੍ਰਿਕਟ ਸਟੇਡੀਅਮ 'ਚ ਹੋਣ ਵਾਲੇ ਮੈਚ 'ਚ ਰੈਫਰਿੰਗ ਕਰੇਗੀ। ਇਸ ਟੂਰਨਾਮੈਂਟ ਦਾ ਟੀਚਾ ਅਧਿਕਾਰੀਆਂ ਦੇ ਲਈ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ। ਇਹ ਲਕਸ਼ਮੀ ਦੀ ਇਸ ਸਾਲ ਦੀ ਦੂਜੀ ਵੱਡੀ ਉਪਲੱਬਧੀ ਹੈ, ਇਸ ਤੋਂ ਪਹਿਲਾਂ ਉਹ ਮਈ 'ਚ ਮੈਚ ਰੈਫਰੀਆਂ ਦੇ ਆਈ. ਸੀ. ਸੀ. ਅੰਤਰਰਾਸ਼ਟਰੀ ਪੈਨਲ 'ਚ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਬਣੀ ਸੀ।

PunjabKesari
ਲਕਸ਼ਮੀ (51 ਸਾਲਾ) ਨੇ 2008-2009 'ਚ ਘਰੇਲੂ ਮਹਿਲਾ ਕ੍ਰਿਕਟ ਮੈਚ 'ਚ ਪਹਿਲੀ ਵਾਰ ਮੈਚ ਰੈਫਰੀ ਦੀ ਭੂਮੀਕਾ ਨਿਭਾਈ ਸੀ। ਉਹ ਹੁਣ ਤਕ ਤਿੰਨ ਮਹਿਲਾ ਵਨ ਡੇ ਮੈਚਾਂ, 16 ਪੁਰਸ਼, ਟੀ-20 ਅੰਤਰਰਾਸ਼ਟਰੀ ਤੇ ਸੱਤ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਰੈਫਰਿੰਗ ਕਰ ਚੁੱਕੀ ਹੈ। ਆਈ. ਸੀ. ਸੀ. ਦੇ ਸੀਨੀਅਰ ਮੈਨੇਜਰ ਅੰਪਾਇਰ ਐਂਡ ਰੈਫਰੀ - ਐਡਿਯਨ ਗ੍ਰਿਫਿਥ ਨੇ ਲਕਸ਼ਮੀ ਨੂੰ ਉਸਦੀ ਉਪਲੱਬਧੀ ਦੇ ਲਈ ਵਧਾਈ ਦਿੱਤੀ।


author

Gurdeep Singh

Content Editor

Related News