ਜਲੰਧਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ, ਪਰਿਵਾਰਕ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
Thursday, Jul 03, 2025 - 04:10 PM (IST)

ਜੰਲਧਰ- ਜਲੰਧਰ ਦੇ ਪਿੰਡ ਵਰਿਆਣਾ 'ਚੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਬੀਤੇ ਦਿਨੀਂ ਦੋ ਪਰਿਵਾਰਾਂ ਦੇ ਮਕਾਨ ਖਾਲ਼ੀ ਕਰਨ ਨੂੰ ਲੈ ਕੇ ਹੋਏ ਝਗੜੇ ਨੇ ਭਿਆਨਕ ਰੂਪ ਲੈ ਗਿਆ। ਇਸ ਝਗੜੇ ਦੌਰਾਨ ਔਰਤ ਦੇ ਹੱਥੋਂ ਉਸ ਦਾ ਇਕ ਸਾਲ ਦਾ ਬੱਚਾ ਜ਼ਮੀਨ 'ਤੇ ਡਿੱਗ ਗਿਆ ਅਤੇ ਦੂਜੇ ਪੱਖ ਦੇ ਲੋਕ ਬੱਚੇ ਦੇ ਉੱਤੇ ਚੜ੍ਹ ਕੇ ਝਗੜਾ ਕਰਦੇ ਰਹੇ। ਬੱਚੇ ਨੂੰ ਪਰਿਵਾਰ ਨੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਲਿਜਾਣ ਲਈ ਕਿਹਾ ਅਤੇ ਉੱਥੇ ਬੱਚੇ ਦੀ ਬੁੱਧਵਾਰ ਦੁਪਹਿਰ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਰਘੁਵੀਰ ਦੇ ਰੂਪ 'ਚ ਹੋਈ ਹੈ । ਇਸ ਦੇ ਨਾਲ ਹੀ ਮਕਸੁਦਾਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਿੰਡ ਵਰਿਆਣਾ 'ਚ ਰਹਿ ਰਹੀ ਹੈ। ਉਸ ਦਾ ਪਤੀ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਦੁਪਹਿਰ ਨੂੰ ਵੀ ਆਪਣੇ ਕੰਮ 'ਤੇ ਗਏ ਹੋਏ ਸਨ । ਬੱਚੇ ਦੀ ਮਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਰਿਸ਼ਤੇਦਾਰ ਗੁਆਂਢ 'ਚ ਹੀ ਰਹਿੰਦੇ ਹਨ, ਜੋ ਉਨ੍ਹਾਂ ਦਾ ਆਪਣੇ ਕੋਲ ਰਹਿਣ ਦਾ ਵਿਰੋਧ ਜਤਾਉਂਦੇ ਹਨ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ ਜਲਦੀ ਹੋਵੇਗੀ ਸ਼ੁਰੂ
ਇਸ ਦੇ ਚਲਦਿਆਂ ਮੰਗਲਵਾਰ ਦੁਪਹਿਰ ਉਸ ਦੀ ਭੈਣ, ਜੀਜਾ ਅਤੇ ਭਰਾ ਉਸ ਦੇ ਘਰ ਆ ਕੇ ਕਮਰਾ ਖਾਲ਼ੀ ਕਰਕੇ ਪਿੰਡ ਤੋਂ ਜਾਣ ਲਈ ਕਹਿਣ ਲੱਗ ਪਏ ਅਤੇ ਉਸ ਨੇ ਵਿਰੋਧ ਕੀਤਾ । ਬੱਚੇ ਦੀ ਮਾਂ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਭਰਾ ਨੇ ਉਸ ਦੇ ਸਿਰ 'ਤੇ ਚੱਪਲਾਂ ਨਾਲ ਵਾਰ ਕੀਤਾ ਅਤੇ ਇਸ ਦੌਰਾਨ ਉਸ ਦੇ ਹੱਥੋਂ ਬੱਚਾ ਜ਼ਮੀਨ 'ਤੇ ਡਿੱਗ ਗਿਆ । ਇਸ ਤੋਂ ਬਾਅਦ ਉਸ ਦੀ ਚਾਚੀ ਦੀ ਨੂੰਹ ਅਤੇ ਜੀਜਾ ਬੱਚੇ ਦੇ 'ਤੇ ਚੜ੍ਹ ਗਏ । ਮੌਕੇ ਉਤੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ । ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕੀਤੀ ਹੈ। ਥਾਣਾ ਮਕਸੁਦਾਂ ਦੇ ਏ. ਐੱਸ. ਆਈ. ਕੇਵਲ ਸਿੰਘ ਨੇ ਕਿਹਾ ਕਿ ਇਸ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e