ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਗਰਮੀ ਤੋਂ ਮਿਲੀ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ

Thursday, Jun 26, 2025 - 06:17 PM (IST)

ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਗਰਮੀ ਤੋਂ ਮਿਲੀ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ

ਮਲੋਟ (ਸ਼ਾਮ ਜੁਨੇਜਾ) : ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਇਸ ਮੌਕੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਕਿਸਾਨਾਂ ਦੇ ਚਿਹਰੇ ਖਿੱੜ ਗਏ ਹਨ। ਕਿਸਾਨਾਂ ਨੂੰ ਮੌਸਮ ਵਿਭਾਗ ਦੇ ਅੰਦਾਜਿਆਂ ਤੋਂ ਵੀ ਕੁਝ ਦਿਨ ਪਹਿਲਾਂ ਆਈ ਬਾਰਿਸ਼ ਸੌਗਾਤ ਬਣ ਕੇ ਆਈ ਹੈ ਪਰ ਇਸ ਬਾਰਿਸ਼ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ।

ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ ਅਤੇ ਪਾਰਾ ਥੱਲੇ ਆਉਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੱਜ ਮਲੋਟ ਅਤੇ ਆਸ-ਪਾਸ ਸਾਰੇ ਇਲਾਕੇ ਵਿਚ ਬਾਰਿਸ਼ ਹੋਈ ਹੈ। ਇਹ ਮੀਂਹ ਕਿਸਾਨਾਂ ਲਈ ਵਰਦਾਨ ਬਣ ਕੇ ਆਇਆ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਨਰਮੇਂ ਅਤੇ ਝੋਨੇ ਦੋਨਾਂ ਦੀਆਂ ਫਸਲਾਂ ਲਈ ਲਾਹੇਵੰਦ ਹੈ।

ਖੇਤੀਬਾੜੀ ਅਫ਼ਸਰ ਡਾ. ਮੰਗਲ ਸੈਨ ਨੇ ਦੱਸਿਆ ਕਿ ਵਕਤ ਕਿਸਾਨਾਂ ਨੂੰ ਪਾਣੀ ਦੀ ਬੇਹੱਦ ਜ਼ਰੂਰਤ ਹੈ। ਇਹ ਬਾਰਿਸ਼ ਦੋਵਾਂ ਫਸਲਾਂ ਲਈ ਲਾਭਦਾਇਕ ਹੈ। ਕਿਸਾਨ ਰਾਜਪਾਲ ਸਿੰਘ ਢਿੱਲੋਂ ਢਾਣੀ ਕੁੰਦਨ ਸਿੰਘ, ਰਣਜੀਤ ਸਿੰਘ ਮਾਨ ਡੱਬਵਾਲੀ ਮਲਕੋ ਕੀ, ਕੁਲਵੰਤ ਸਿੰਘ ਪੰਜਾਵਾ, ਕੁਲਵੀਰ ਸਿੰਘ ਵਿੱਕੀ ਸਰਾਂ ਵਿਰਕਖੇੜਾ ਸਮੇਤ ਕਿਸਾਨਾਂ ਨੇ ਕਿਹਾ ਕਿ ਇਹ ਮੀਂਹ ਫਸਲਾਂ ਲਈ ਢੁਕਵਾਂ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਗਾਉਂ ਮਾਨਸੂਨ ਦੀ ਸ਼ੁਰੂਆਤ ਹੋਈ ਤੇ ਬਾਰਿਸ਼ ਤਸੱਲੀਬਖਸ਼ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਧਰਤੀ ਦੇ ਪਾਣੀ ਦਾ ਲੇਵਲ ਵੀ ਉਚਾ ਹੋ ਜਾਵੇਗਾ।


author

Gurminder Singh

Content Editor

Related News