ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ ਹੈਰਾਨ
Saturday, Jun 28, 2025 - 11:34 AM (IST)

ਜਲੰਧਰ (ਮਾਹੀ)–ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਵਿਚ ਮਹਿਲਾ ਸਰਪੰਚ ਅਤੇ ਉਸ ਦੇ ਪਤੀ ਦੇ ਇਲਾਵਾ 2 ਹੋਰਨਾਂ ’ਤੇ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਪੀੜਤ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਅਤੇ ਪੁਲਸ ਨੇ 4 ਜਣਿਆਂ ’ਤੇ ਮਾਮਲਾ ਦਰਜ ਕਰ ਲਿਆ। ਜਾਣਕਾਰੀ ਦਿੰਦੇ ਭਜਨ ਕੌਰ ਪਤਨੀ ਭਜਨ ਸਿੰਘ ਨਿਵਾਸੀ ਨੰਗਲ ਸਲੇਮਪੁਰ ਨੇ ਦੱਸਿਆ ਕਿ ਉਹ ਫੈਕਟਰੀ ਵਿਚ ਕੰਮ ਕਰਦੀ ਹੈ ਅਤੇ 5 ਜੂਨ ਨੂੰ ਲਗਭਗ ਰਾਤ 8.30 ਵਜੇ ਪਰਿਵਾਰ ਸਮੇਤ ਘਰ ਵਿਚ ਸੀ ਅਤੇ ਇੰਨੇ ਵਿਚ ਹੀ ਪਿੰਡ ਦੀ ਸਰਪੰਚ ਭਾਰਤੀ, ਉਸ ਦਾ ਪਤੀ ਮਨੋਹਰ ਲਾਲ ਉਰਫ਼ ਗੋਰਾ ਅਤੇ ਉਨ੍ਹਾਂ ਦਾ ਕੁੜਮ ਦਿਨੇਸ਼ ਪਾਸਵਾਨ ਨਿਵਾਸੀ ਨੰਗਲ ਸਲੇਮਪੁਰ ਉਨ੍ਹਾਂ ਦੇ ਘਰ ਆਏ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਭਜਨ ਕੌਰ ਨੇ ਦੱਸਿਆ ਕਿ ਘਰ ਵਿਚ ਆਉਂਦੇ ਹੀ ਤਿੰਨਾਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਮੇਰੇ ਅਤੇ ਮੇਰੇ ਪਤੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਫੋਨ ਕਰਕੇ ਚਮਨ ਲਾਲ ਉਰਫ਼ ਚੁੰਮੋ ਪੁੱਤਰ ਵੀਰੂ ਰਾਮ ਨਿਵਾਸੀ ਨੰਗਲ ਸਲੇਮਪੁਰ ਨੂੰ ਵੀ ਬੁਲਾ ਲਿਆ। ਚੁੰਮੋ ਨੇ ਵੀ ਉਨ੍ਹਾਂ ਦੇ ਕਹਿਣ ’ਤੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਭੱਦੀ ਸ਼ਬਦਾਵਲੀ ਬੋਲੀ ਅਤੇ ਕਿਹਾ ਕਿ ਤੁਹਾਨੂੰ ਪਿੰਡ ਵਿਚੋਂ ਕੱਢਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ’ਤੇ ਚੋਰੀ ਦੇ ਝੂਠੇ ਇਲਜ਼ਾਮ ਵੀ ਲਾਏ। ਇਸ ਤੋਂ ਬਾਅਦ ਉਹ ਚਲੇ ਗਏ ਅਤੇ ਮੇਰੇ ਪਤੀ ਭਜਨ ਸਿੰਘ ਨੇ ਮੈਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ
ਇਸ ਮਾਮਲੇ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਸੀ ਅਤੇ ਮੌਕੇ ’ਤੇ ਜਾਂਚ ਲਈ ਏ. ਐੱਸ. ਆਈ. ਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਸਨ। ਜ਼ਖ਼ਮੀ ਭਜਨ ਕੌਰ ਦੇ ਬਿਆਨਾਂ ’ਤੇ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਭਾਰਤੀ, ਉਨ੍ਹਾਂ ਦੇ ਪਤੀ ਮਨੋਹਰ ਲਾਲ ਉਰਫ਼ ਗੋਰਾ, ਦਿਨੇਸ਼ ਪਾਸਵਾਨ ਅਤੇ ਚਮਨ ਲਾਲ ਉਰਫ ਚੁੰਮੋ ਖਿਲਾਫ ਬੀ. ਐੱਨ. ਐੱਸ. ਦੀਆਂ ਗੰਭੀਰ ਧਾਰਾਵਾਂ 115 (2), 333, 3 (5) ਤਹਿਤ ਮਾਮਲਾ ਦਰਜ ਕਰ ਲਿਆ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਸਾਡੇ ’ਤੇ ਸਿਆਸੀ ਦਬਾਅ ਕਾਰਨ ਮਾਮਲਾ ਦਰਜ : ਗੋਰਾ
ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਭਾਰਤੀ ਦੇ ਪਤੀ ਮਨੋਹਰ ਲਾਲ ਉਰਫ਼ ਗੋਰਾ ਨੇ ਕਿਹਾ ਕਿ ਅਸੀਂ ਥਾਣਾ ਮਕਸੂਦਾਂ ਦੀ ਪੁਲਸ ਨੂੰ ਪਹਿਲਾਂ ਹੀ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਉਸ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਸਿਆਸੀ ਦਬਾਅ ਕਾਰਨ ਉਨ੍ਹਾਂ ’ਤੇ ਹੀ ਝੂਠਾ ਮਾਮਲਾ ਦਰਜ ਕਰ ਦਿੱਤਾ। ਇਸ ਗੱਲ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਨੀਲੇ ਡਰੰਮ ਨੇ ਉਲਝਾ 'ਤੀ ਪੁਲਸ! ਅੰਦਰਲਾ ਹਾਲ ਵੇਖ ਦਹਿਲੇ ਲੋਕ, ਪੂਰਾ ਮਾਮਲਾ ਕਰੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e