ਭਾਰਤ ਦੇ 6 ਮੁੱਕੇਬਾਜ਼ ਏਸ਼ੀਆਈ ਖੇਡਾਂ ਦੇ ਟੈਸਟ ਮੁਕਾਬਲੇ ਦੇ ਫਾਈਨਲ ''ਚ
Wednesday, Feb 14, 2018 - 09:37 PM (IST)

ਜਕਾਰਤਾ— ਯੁਵਾ ਵਿਸ਼ਵ ਚੈਂਪੀਅਨ ਸ਼ਸ਼ੀ ਚੋਪੜਾ (57 ਕਿ.ਗ੍ਰਾ) ਸਹਿਤ ਭਾਰਤੀ ਮੁੱਕੇਬਾਜ਼ਾਂ ਨੇ ਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ 4 ਹੋਰਾਂ ਨੇ ਏਸ਼ੀਆਈ ਖੇਡਾਂ ਦੇ ਟੈਸਟ ਮੁਕਾਬਲੇ 'ਚ ਕਾਂਸੀ ਤਮਗਾ ਹਾਸਲ ਕੀਤਾ। ਸ਼ਸ਼ੀ ਤੇ ਪਵਿਤਰਾ (60 ਕਿ.ਗ੍ਰਾ) ਨੇ ਮਹਿਲਾਵਾਂ ਦੇ ਡਰਾਅ 'ਚ ਫਾਈਨਲ 'ਚ ਜਗ੍ਹਾ ਬਣਾਈਆ। ਪੁਰਸ਼ਾ 'ਚ ਇੰਡੀਆ ਓਪਨ ਦੇ ਸੋਨ ਤਮਗਾ ਮਨੀਸ਼ ਕੌਸ਼ਿਕ (60 ਕਿ.ਗ੍ਰਾ), 3 ਵਾਰ ਦੇ ਕਿੰਗਸ ਕੱਪ ਸੋਨ ਤਮਗਾ ਜੇਤੂ ਦੇ ਸ਼ਿਆਮ ਕੁਮਾਰ (49 ਕਿ.ਗ੍ਰਾ), ਸ਼ੇਖ ਸਲਮਾਨ ਅਨਵਰ (52 ਕਿ.ਗ੍ਰਾ) ਤੇ ਆਸ਼ੀਸ਼ (ਕਿ.ਗ੍ਰਾ) ਫਾਈਨਲ 'ਚ ਪਹੁੰਚੇ। ਸ਼ਸ਼ੀ ਨੇ ਫਿਲੀਪੀਂਸ ਦੀ ਰਿਜਾ ਪਾਸੁਈਤ ਨੂੰ ਸੈਮੀਫਾਈਲ 'ਚ 4-1 ਨਾਲ ਹਰਾ ਦਿੱਤਾ ਸੀ। ਹੁਣ ਫਾਈਨਲ 'ਚ 4-1 ਨਾਲ ਹਰਾ ਦਿੱਤਾ ਸੀ। ਹੁਣ ਫਾਈਨਲ 'ਚ 'ਚ ਉਸਦਾ ਸਾਹਮਣਾ ਥਾਈਲੈਂਡ ਦੀ ਰਤਚਾਦਪੋਰਨ ਸਾਓਤੋ ਨਾਲ ਹੋਵੇਗਾ। ਪਵਿਤਰਾ ਨੇ ਦੱਖਣੀ ਅਫਰੀਕਾ ਦੀ ਹਵਾਂਗ ਨੂੰ 5-0 ਨਾਲ ਹਰਾ ਦਿੱਤਾ ਤੇ ਹੁਣ ਉਸ ਦਾ ਮੁਕਾਬਲਾ ਥਾਈਲੈਂਡ ਦੀ ਨਿਲਾਵਨ ਤੇਚਾਸੁਪ ਨਾਲ ਹੋਵੇਗਾ।