ਅਣਪਛਾਤੇ ਚੋਰਾਂ ਵਲੋਂ ਘਰ ''ਚੋਂ 35 ਤੋਲੇ ਸੋਨੇ ਦੇ ਗਹਿਣੇ ਤੇ 6.50 ਲੱਖ ਨਕਦੀ ਚੋਰੀ

Tuesday, Jul 22, 2025 - 11:05 AM (IST)

ਅਣਪਛਾਤੇ ਚੋਰਾਂ ਵਲੋਂ ਘਰ ''ਚੋਂ 35 ਤੋਲੇ ਸੋਨੇ ਦੇ ਗਹਿਣੇ ਤੇ 6.50 ਲੱਖ ਨਕਦੀ ਚੋਰੀ

ਭੁੱਚੋ ਮੰਡੀ (ਨਾਗਪਾਲ) : ਮੰਡੀ ਦੀ ਸੰਘਣੀ ਅਬਾਦੀ 'ਚ ਅਣਪਛਾਤੇ ਚੋਰਾਂ ਨੇ ਇਕ ਘਰ 'ਚ ਵੜ ਕੇ 35 ਤੋਲੇ ਸੋਨੇ ਦੇ ਗਹਿਣੇ ਅਤੇ 6.50 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਐੱਸ. ਪੀ. ਡੀ. ਜਸਪ੍ਰੀਤ ਸਿੰਘ ਸਮੇਤ ਪੁਲਸ ਅਧਿਕਾਰੀਆਂ ਨੇ ਘਟਨਾ ਦਾ ਦੌਰਾ ਕੀਤਾ ਤੇ ਫਿੰਗਰ ਪ੍ਰਿੰਟ ਦੀ ਟੀਮ ਨੇ ਵੀ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਘਰ ਦੇ ਮਾਲਕ ਤੀਰਥ ਰਾਮ ਪਰਿਵਾਰ ਸਮੇਤ ਬਾਹਰ ਗਏ ਹੋਏ ਸੀ ਅਤੇ ਉਨ੍ਹਾਂ ਪਿੱਛੋਂ ਇਹ ਘਟਨਾ ਵਾਪਰੀ। ਤੀਰਥ ਰਾਮ ਦੇ ਭਰਾ ਸਾਧੂ ਰਾਮ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸਵੇਰੇ 8 ਵਜੇ ਸਤਿਸੰਗ ਗਏ ਸਨ ਅਤੇ ਕਰੀਬ 10 ਵਜੇ ਉਹ ਵਾਪਸ ਘਰ ਆਏ ਤਾ ਉਨ੍ਹਾਂ ਦੇ ਘਰ ਵਿਚਲਾ ਸਾਮਾਨ ਖਿੱਲਰਿਆ ਪਿਆ ਸੀ।

ਉਨ੍ਹਾਂ ਚੈੱਕ ਕੀਤਾ ਪਰ ਕੋਈ ਨੁਕਸਾਨ ਨਹੀ ਸੀ ਹੋਇਆ। ਉਨ੍ਹਾਂ ਕਿਹਾ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਉਨ੍ਹਾਂ ਦੇ ਭਰਾ ਦੇ ਘਰ ਦੀ ਛੱਤ ਵੱਲ ਗਈ ਤਾ ਪੌੜੀਆਂ ਦੇ ਦਰਵਾਜੇ ਅੱਗੇ ਮੰਜਾ ਖੜ੍ਹਾ ਕੀਤਾ ਹੋਇਆ ਸੀ। ਉਹ ਸ਼ੱਕ ਪੈਣ ’ਤੇ ਜਦੋਂ ਉੱਥੇ ਗਏ ਤਾਂ ਪੌੜੀਆਂ ਦਾ ਦਰਵਾਜ਼ਾ ਕੱਟ ਕੇ ਮੋਰਾ ਕੀਤਾ ਹੋਇਆ ਸੀ, ਜਿਸ ਨੂੰ ਖੋਲ੍ਹ ਕੇ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਇਸ ਸਬੰਧੀ ਅਪਣੇ ਭਰਾ ਨੂੰ ਫੋਨ ’ਤੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਦੇ ਆਉਣ ’ਤੇ ਪਤਾ ਲੱਗਾ ਕਿ ਅਲਮਾਰੀ ਵਿੱਚ ਸੋਨੇ ਦੇ ਗਹਿਣੇ ਤੇ ਨਕਦੀ ਗਾਇਬ ਸੀ। ਐੱਸ. ਐੱਚ. ਓ. ਨਥਾਣਾ ਦਿਲਬਾਗ ਸਿੰਘ, ਚੌਂਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਆਸ ਪਾਸ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਦਿਨ ਦਿਹਾੜੇ ਹੋਈ ਇਸ ਘਟਨਾ ਕਰਕੇ ਲੋਕਾਂ ਵਿੱਚ ਡਰ ਪਾਇਆ ਜਾ ਰਿਹਾ ਹੈ।


author

Babita

Content Editor

Related News