ਅਨੀਸ਼ ਭਾਨਵਾਲਾ ਨੇ ਜੂਨੀਅਰ ਵਰਲਡ ਕੱਪ ''ਚ ਜਿੱਤਿਆ ਸੋਨ ਤਮਗਾ

Thursday, Jul 18, 2019 - 12:53 PM (IST)

ਅਨੀਸ਼ ਭਾਨਵਾਲਾ ਨੇ ਜੂਨੀਅਰ ਵਰਲਡ ਕੱਪ ''ਚ ਜਿੱਤਿਆ ਸੋਨ ਤਮਗਾ

ਸਪੋਰਸਟ ਡੈਸਕ— ਅਨੀਸ਼ ਭਾਨਵਾਲਾ ਨੇ ਬੁੱਧਵਾਰ ਨੂੰ 25 ਮੀਟਰ ਰੈਪਿਟ ਫਾਇਰ ਪਿਸਟਲ 'ਚ ਸੋਨਾ ਤਮਗਾ ਜਿੱਤਿਆ ਜਿਸ ਦੇ ਨਾਲ ਭਾਰਤ ਨੇ ਜਰਮਨੀ ਦੇ ਸੁਹਲ 'ਚ ਚੱਲ ਰਹੇ ਆਈ. ਐੱਸ. ਐੱਸ. ਐੱਫ ਜੂਨੀਅਰ ਵਰਲਡ ਕੱਪ 'ਚ ਆਪਣਾ ਦਬਦਬਾ ਬਰਕਰਾਰ ਰੱਖਿਆ। ਭਾਨਵਾਲਾ ਨੇ ਕਵਾਲੀਫਿਕੇਸ਼ਨ 'ਚ 584 ਅੰਕ ਬਣਾਏ ਤੇ ਫਾਈਨਲ 'ਚ ਉਹ 29 ਅੰਕ ਬਣਾ ਕੇ ਟਾਪ 'ਤੇ ਰਹੇ। ਫਾਈਨਲ 'ਚ ਭਾਰਤ ਦੇ ਦੋ ਹੋਰ ਨਿਸ਼ਾਨੇਬਾਜ਼ ਵੀ ਪੁੱਜੇ ਸਨ। ਆਦਰਸ਼ ਸਿੰਘ 17 ਦਾ ਸਕੋਰ ਬਣਾ ਕੇ ਚੌਥੇ ਸਥਾਨ 'ਤੇ ਰਹੇ ਜਦ ਕਿ ਅਗਨੇਆ ਕੌਸ਼ਿਕ ਨੇ ਨੌਂ ਅੰਕ ਲੈ ਕੇ ਛੇਵਾਂ ਸਥਾਨ ਹਾਸਲ ਕੀਤਾ।PunjabKesari

ਰੂਸ ਦੇ ਇਗੋਰ ਇਸਮਾਕੋਵ ਨੇ 23 ਅੰਕਾਂ ਨਾਲ ਚਾਂਦੀ ਦਾ ਤਮਗਾ ਜਦ ਕਿ ਜਰਮਨੀ ਦੇ ਫਲੋਰਿਅਨ ਪੀਟਰ ਨੇ 19 ਅੰਕ ਦੇ ਨਾਲ ਕਾਂਸੇ ਦਾ ਤਮਗਾ ਜਿੱਤਿਆ। ਭਾਰਤ ਟੂਰਨਾਮੈਂਟ 'ਚ ਹੁੱਣ ਤੱਕ ਅੱਠ ਸੋਨ ਤਮਗੇ, ਸੱਤ ਚਾਂਦੀ ਤੇ ਤਿੰਨ ਕਾਂਸੇ ਦੇ ਤਮਗੇ ਜਿੱਤ ਚੁੱਕਿਆ ਹੈ।


Related News