IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
Sunday, Feb 06, 2022 - 08:29 PM (IST)
ਅਹਿਮਦਾਬਾਦ- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਭਾਰਤੀ ਟੀਮ ਦਾ ਇਹ 1000ਵਾਂ ਵਨ ਡੇ ਮੈਚ ਹੈ ਅਤੇ ਇਸ ਇਤਿਹਾਸਕ ਮੈਚ ਵਿਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ ਹੈ। ਚਾਹਲ ਨੇ ਵੈਸਟਇੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਨੂੰ ਆਊਟ ਕਰ ਆਪਣਾ 100ਵਾਂ ਸ਼ਿਕਾਰ ਬਣਾ ਲਿਆ ਹੈ। ਇਹ ਵਨ ਡੇ ਵਿਚ ਅਜਿਹਾ ਕਰਨ ਵਾਲੇ 9ਵੇਂ ਭਾਰਤੀ ਸਪਿਨਰ ਹਨ।
ਚਾਹਲ ਵਨ ਡੇ ਵਿਚ 100 ਵਿਕਟਾਂ ਹਾਸਲ ਕਰਨ ਵਾਲੇ 5ਵੇਂ ਸਭ ਤੋਂ ਤੇਜ਼ ਗੇਂਦਬਾਜ਼ ਹਨ। ਚਾਹਲ ਨੇ ਆਪਣੇ 60ਵੇਂ ਮੈਚ ਵਿਚ ਇਹ ਉਪਲੱਬਧੀ ਹਾਸਲ ਕੀਤੀ। ਵਨ ਡੇ ਵਿਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਗੇਂਦਾਬਾਜ਼ਾਂ ਦੀ ਸੂਚੀ ਵਿਚ ਮੁਹੰਮਦ ਸ਼ੰਮੀ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਜਸਪ੍ਰੀਤ ਬੁਰਮਾਹ ਦਾ ਨਾਮ ਆਉਂਦਾ ਹੈ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼
56 - ਮੁਹੰਮਦ ਸ਼ੰਮੀ
57 - ਜਸਪ੍ਰੀਤ ਬੁਮਰਾਹ
58 - ਕੁਲਦੀਪ ਯਾਦਵ
59 - ਇਰਫਾਨ ਪਠਾਨ
60 - ਯੁਜਵੇਂਦਰ ਚਾਹਲ
ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਭਾਰਤ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਤੇ 3 ਵਨ ਡੇ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਵਨ ਡੇ ਸੀਰੀਜ਼ ਦਾ ਦੂਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 9 ਫਰਵਰੀ ਨੂੰ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।