INDvsSL 1st Test1: ਪਹਿਲੇ ਦਿਨ ਦੀ ਖੇਡ ਖ਼ਤਮ, ਭਾਰਤ ਨੇ 6 ਵਿਕਟਾਂ 'ਤੇ ਬਣਾਈਆਂ 357 ਦੌੜਾਂ

Friday, Mar 04, 2022 - 05:29 PM (IST)

INDvsSL 1st Test1: ਪਹਿਲੇ ਦਿਨ ਦੀ ਖੇਡ ਖ਼ਤਮ, ਭਾਰਤ ਨੇ 6 ਵਿਕਟਾਂ 'ਤੇ ਬਣਾਈਆਂ 357 ਦੌੜਾਂ

ਮੋਹਾਲੀ (ਭਾਸ਼ਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਇੱਥੇ ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। 

ਪਹਿਲਾ ਦਿਨ

ਭਾਰਤ ਨੇ ਇੱਥੇ ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿਚ 6 ਵਿਕਟਾਂ 'ਤੇ 357 ਦੌੜਾਂ ਬਣਾਈਆਂ। ਭਾਰਤ ਲਈ ਰਿਸ਼ਭ ਪੰਤ ਨੇ 96, ਹਨੁਮਾ ਵਿਹਾਰੀ ਨੇ 58 ਜਦਕਿ ਆਪਣਾ 100ਵਾਂ ਟੈਸਟ ਖੇਡ ਰਹੇ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਰਵਿੰਦਰ ਜਡੇਜਾ 45 , ਜਦਕਿ ਰਵੀਚੰਦਰਨ ਅਸ਼ਵਿਨ 10 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਨੇ ਸਵੇਰ ਦੇ ਸੈਸ਼ਨ ਵਿਚ ਕਪਤਾਨ ਰੋਹਿਤ ਸ਼ਰਮਾ (29) ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (33) ਦੀਆਂ ਵਿਕਟਾਂ ਗੁਆ ਦਿੱਤੀਆਂ। ਸ਼੍ਰੀਲੰਕਾ ਲਈ ਲਸਿਥ ਐਂਬੁਲਡੇਨੀਆ ਨੇ 2 ਵਿਕਟਾਂ ਲਈਆਂ।

ਟੈਸਟ ਕਪਤਾਨ ਵਜੋਂ ਰੋਹਿਤ ਦਾ ਇਹ ਪਹਿਲਾ ਮੈਚ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਹੈ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ 12ਵੇਂ ਭਾਰਤੀ ਕ੍ਰਿਕਟਰ ਹਨ। ਭਾਰਤੀ ਕ੍ਰਿਕਟਰਾਂ 'ਚ 33 ਸਾਲਾ ਕੋਹਲੀ ਤੋਂ ਪਹਿਲਾਂ ਸੁਨੀਲ ਗਾਵਸਕਰ, ਦਿਲੀਪ ਵੇਂਗਸਰਕਰ, ਕਪਿਲ ਦੇਵ, ਸਚਿਨ ਤੇਂਦੁਲਕਰ, ਅਨਿਲ ਕੁੰਬਲੇ, ਰਾਹੁਲ ਦ੍ਰਾਵਿੜ, ਵੀ.ਵੀ.ਐੱਸ. ਲਕਸ਼ਮਣ, ਵਰਿੰਦਰ ਸਹਿਵਾਗ, ਸੌਰਵ ਗਾਂਗੁਲੀ, ਹਰਭਜਨ ਸਿੰਘ ਅਤੇ ਇਸ਼ਾਂਤ ਸ਼ਰਮਾ ਨੇ 100 ਟੈਸਟ ਖੇਡਣ ਦੀ ਉਪਲੱਬਧੀ ਹਾਸਲ ਕਰ ਚੁੱਕੇ ਹਨ।

ਭਾਰਤ ਨੇ ਤਿੰਨ ਸਪਿਨਰਾਂ ਅਤੇ ਦੋ ਤੇਜ਼ ਗੇਂਦਬਾਜ਼ਾਂ, ਜਦਕਿ ਸ਼੍ਰੀਲੰਕਾ ਨੇ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿਨਰਾਂ ਨਾਲ ਜਾਣ ਦਾ ਉਤਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਲੰਬੇ ਸਮੇਂ ਤੋਂ ਮੱਧਕ੍ਰਮ ਦੇ ਖਿਡਾਰੀਆਂ ਅਜਿੰਕਯ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਹਨੁਮਾ ਵਿਹਾਰੀ ਅਤੇ ਸ਼੍ਰੇਅਸ ਅਈਅਰ ਨੂੰ ਮੌਕਾ ਦਿੱਤਾ ਹੈ। ਮਯੰਕ ਅਗਰਵਾਲ ਨੂੰ ਰੋਹਿਤ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਪਿੰਨ ਵਿਭਾਗ ਵਿਚ ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ ਅਤੇ ਰਵਿੰਦਰ ਜਡੇਜਾ, ਜੋ ਸੱਟਾਂ ਤੋਂ ਉਭਰ ਚੁੱਕੇ ਹਨ, ਜ਼ਿੰਮੇਵਾਰੀ ਸੰਭਾਲਣਗੇ।

ਹੈੱਡ ਟੂ ਹੈੱਡ
ਕੁੱਲ ਮੈਚ - 44
ਭਾਰਤ - 20 ਜਿੱਤੇ
ਸ਼੍ਰੀਲੰਕਾ - 7 ਜਿੱਤੇ
ਡਰਾਅ - 17

ਪਿੱਚ ਰਿਪੋਰਟ
ਮੋਹਾਲੀ ਦੀ ਪਿੱਚ ਅਜਿਹੀ ਹੈ ਜਿੱਥੇ ਤੇਜ਼ ਗੇਂਦਬਾਜ਼ਾਂ ਨੂੰ ਜਲਦੀ ਮਦਦ ਮਿਲੇਗੀ। ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ ਪਿੱਚ ਬੱਲੇਬਾਜ਼ਾਂ ਨੂੰ ਪਿੱਚ 'ਤੇ ਸਮਾਂ ਬਿਤਾਉਣ ਵਿਚ ਮਦਦ ਕਰੇਗੀ। ਇਸ ਦੇ ਨਾਲ ਹੀ ਸਪਿਨਰ ਵੀ ਅਹਿਮ ਭੂਮਿਕਾ ਨਿਭਾਉਣਗੇ।

ਪਲੇਇੰਗ XI
ਭਾਰਤ:
ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕੇਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ।

ਸ਼੍ਰੀਲੰਕਾ: ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਨੇ, ਪਥੁਮ ਨਿਸੇਂਕਾ, ਚਰਿਤ ਅਸਲੰਕਾ, ਐਂਜੇਲੋ ਮੈਥਿਊਜ਼, ਧਨੰਜਯਾ ਡੀ ਸਿਲਵਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੁਰੰਗਾ ਲਕਮਲ, ਵਿਸ਼ਵਾ ਫਰਨਾਂਡੋ, ਲਸਿਥ ਐਮਬੁਲਡੇਨੀਆ, ਲਾਹਿਰੂ ਕੁਮਾਰਾ।


author

cherry

Content Editor

Related News