ਭਾਰਤੀ ਕਪਤਾਨ ਵਿਰਾਟ ਕੋਹਲੀ ਪਿੱਠ ਦੇ ਉਪਰਲੇ ਹਿੱਸੇ ’ਚ ਦਰਦ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ

Monday, Jan 03, 2022 - 02:55 PM (IST)

ਭਾਰਤੀ ਕਪਤਾਨ ਵਿਰਾਟ ਕੋਹਲੀ ਪਿੱਠ ਦੇ ਉਪਰਲੇ ਹਿੱਸੇ ’ਚ ਦਰਦ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ

ਜੋਹਾਨਸਬਰਗ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਖੇਡ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਪਿੱਠ ਦੇ ਉਪਰਲੇ ਹਿੱਸੇ ਵਿਚ ਦਰਦ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ। ਉਪ-ਕਪਤਾਨ ਕੇ.ਐਲ. ਰਾਹੁਲ, ਕੋਹਲੀ ਦੀ ਜਗ੍ਹਾ ਮੈਚ ਵਿਚ ਟੀਮ ਦੀ ਕਮਾਨ ਸੰਭਾਲ ਰਹੇ ਹਨ। ਉਨ੍ਹਾਂ ਨੇ ਟਾਸ ਦੇ ਸਮੇਂ ਕਿਹਾ ਕਿ ਕੋਹਲੀ ਦੇ 11 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੀਰੀਜ਼ ਦੇ ਆਖ਼ਰੀ ਟੈਸਟ ਲਈ ਉਪਲਬੱਧ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਆਲਰਾਊਂਡਰ ਮੁਹੰਮਦ ਹਫੀਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਟਾਸ ਲਈ ਮੈਦਾਨ ’ਤੇ ਉਤਰੇ ਰਾਹੁਲ ਨੇ ਕਿਹਾ, ‘ਵਿਰਾਟ ਕੋਹਲੀ ਦੀ ਪਿੱਠ ਦੇ ਉਪਰਲੇ ਹਿੱਸੇ ਵਿਚ ਦਰਦ ਹੈ। ਉਹ ਫਿਜ਼ੀਓ ਦੀ ਨਿਗਰਾਨੀ ਵਿਚ ਹੈ ਅਤੇ ਉਮੀਦ ਹੈ ਕਿ ਅਗਲੇ ਟੈਸਟ ਤੱਕ ਫਿੱਟ ਹੋ ਜਾਣਗੇ।’ ਬੱਲੇਬਾਜ਼ੀ ਹਰਫ਼ਨਮੌਲਾ ਹਨੁਮਾ ਵਿਹਾਰੀ ਨੂੰ ਉਨ੍ਹਾਂ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਗਿਆ ਹੈ। ਬੱਲੇਬਾਜ਼ੀ ਵਿਚ ਲੈਅ ਹਾਸਲ ਕਰਨ ਲਈ ਜੂਝ ਰਹੇ ਕੋਹਲੀ ਹੁਣ ਕੇਪਟਾਊਨ ਵਿਚ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ ਵਿਚ ਆਪਣਾ ਇਤਿਹਾਸਕ 100ਵਾਂ ਟੈਸਟ ਪੂਰਾ ਨਹੀਂ ਕਰ ਸਕਣਗੇ। ਉਹ ਦੱਖਣੀ ਅਫਰੀਕਾ ਖ਼ਿਲਾਫ਼ 10 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਵਿਚ ਵੀ ਨਹੀਂ ਖੇਡ ਪਾਉਣਗੇ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News