IND vs SA : ਪਹਿਲੇ ਟੈਸਟ ਤੋਂ ਪਹਿਲਾਂ ਟੀਮ ਨਾਲ ਜੁੜੇ ਕੋਹਲੀ, ਨਿੱਜੀ ਕਾਰਨਾਂ ਕਰਕੇ ਪਰਤ ਆਏ ਸਨ ਭਾਰਤ

Sunday, Dec 24, 2023 - 05:21 PM (IST)

IND vs SA : ਪਹਿਲੇ ਟੈਸਟ ਤੋਂ ਪਹਿਲਾਂ ਟੀਮ ਨਾਲ ਜੁੜੇ ਕੋਹਲੀ, ਨਿੱਜੀ ਕਾਰਨਾਂ ਕਰਕੇ ਪਰਤ ਆਏ ਸਨ ਭਾਰਤ

ਸਪੋਰਟਸ ਡੈਸਕ : ਭਾਰਤ 26 ਦਸੰਬਰ ਤੋਂ ਦੱਖਣੀ ਅਫਰੀਕਾ ਵਿਰੁੱਧ ਬਾਕਸਿੰਗ ਡੇ ਟੈਸਟ ਖੇਡਣ ਜਾ ਰਿਹਾ ਹੈ। ਦੋ ਮੈਚਾਂ ਦੀ ਸੀਰੀਜ਼ ਲਈ ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਵਿਰਾਟ ਕੋਹਲੀ ਮੈਚ ਤੋਂ ਪਹਿਲਾਂ ਹੀ ਟੀਮ ਨਾਲ ਜੁੜ ਗਏ ਹਨ। ਜ਼ਿਕਰਯੋਗ ਹੈ ਕਿ ਕੋਹਲੀ 20 ਦਸੰਬਰ ਨੂੰ ਪ੍ਰਿਟੋਰੀਆ 'ਚ ਹੋਣ ਵਾਲੇ ਅਭਿਆਸ ਮੈਚ ਲਈ ਉਪਲਬਧ ਨਹੀਂ ਸਨ। ਇਸ ਦੌਰਾਨ ਕਿਹਾ ਜਾ ਰਿਹਾ ਸੀ ਕਿ ਪਰਿਵਾਰਕ ਐਮਰਜੈਂਸੀ ਕਾਰਨ ਕੋਹਲੀ ਅਚਾਨਕ ਭਾਰਤ ਪਰਤ ਆਏ ਹਨ ਅਤੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਤੋਂ ਪਹਿਲਾਂ ਟੀਮ 'ਚ ਵਾਪਸੀ ਕਰਨਗੇ।

ਇਹ ਵੀ ਪੜ੍ਹੋ : PV ਸਿੰਧੂ 2023 'ਚ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਐਥਲੀਟਾਂ ਦੀ ਸੂਚੀ 'ਚ ਸ਼ਾਮਲ

ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਬੀਸੀਸੀਆਈ ਅਤੇ ਭਾਰਤੀ ਟੀਮ ਪ੍ਰਬੰਧਨ ਨੂੰ ਪਹਿਲਾਂ ਹੀ ਪਤਾ ਸੀ ਕਿ ਕੋਹਲੀ 20 ਤੋਂ 22 ਦਸੰਬਰ ਤੱਕ ਟੀਮ ਦੇ ਨਾਲ ਮੌਜੂਦ ਨਹੀਂ ਹੋਣਗੇ। ਟੀਮ ਮੈਨੇਜਮੈਂਟ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਇਹ ਕੁਝ ਅਜਿਹਾ ਨਹੀਂ ਸੀ ਜੋ ਅਚਾਨਕ ਪਰਿਵਾਰਕ ਐਮਰਜੈਂਸੀ ਕਾਰਨ ਵਾਪਰਿਆ ਹੋਵੇ। ਅਧਿਕਾਰੀ ਨੇ ਅੱਗੇ ਕਿਹਾ ਕਿ ਜਿਸ ਖਿਡਾਰੀ ਦੀ ਗੱਲ ਹੋ ਰਹੀ ਹੈ ਉਹ ਵਿਰਾਟ ਕੋਹਲੀ ਹੈ। ਉਹ ਅਜਿਹੀਆਂ ਗੱਲਾਂ ਨੂੰ ਲੈ ਕੇ ਕਾਫੀ ਸਪੱਸ਼ਟ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਖੇਡ ਮੰਤਰਾਲੇ ਨੇ ਨਵੇਂ ਕੁਸ਼ਤੀ ਸੰਘ ਨੂੰ ਕੀਤਾ ਰੱਦ, WFI ਪ੍ਰਧਾਨ ਸੰਜੇ ਸਿੰਘ ਮੁਅੱਤਲ

ਕੋਹਲੀ ਨੇ ਆਪਣੇ ਲੰਡਨ ਦੌਰੇ ਬਾਰੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਅਤੇ ਇਸ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ।ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੋ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ 24 ਦਸੰਬਰ ਨੂੰ ਸਵੇਰੇ ਅਭਿਆਸ ਮੈਚ ਅਤੇ 25 ਦਸੰਬਰ ਨੂੰ ਦੁਪਹਿਰ ਨੂੰ ਅਭਿਆਸ ਸੈਸ਼ਨ ਕਰੇਗੀ। ਮੁਹੰਮਦ ਸ਼ੰਮੀ, ਈਸ਼ਾਨ ਕਿਸ਼ਨ ਅਤੇ ਰੁਤੂਰਾਜ ਗਾਇਕਵਾੜ ਇਸ ਦੌਰਾਨ ਮੌਜੂਦ ਨਹੀਂ ਹੋਣਗੇ। ਕੇਐਸ ਭਾਰਤ ਅਤੇ ਅਭਿਮਨਿਊ ਈਸ਼ਵਰਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News