ਪਾਕਿ ਨਾਲ ਮਹਾਮੁਕਾਬਲੇ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਬੰਨ੍ਹੇ ਬਾਬਰ ਆਜ਼ਮ ਦੀਆਂ ਤਾਰੀਫ਼ਾਂ ਦੇ ਪੁਲ, ਕਿਹਾ...

Sunday, Aug 28, 2022 - 08:04 PM (IST)

ਦੁਬਈ— ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਬਲਾਕਬਸਟਰ ਮੈਚ ਤੋਂ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ 2019 ਵਿਸ਼ਵ ਕੱਪ ਦੌਰਾਨ ਜਦੋਂ ਉਹ ਪਹਿਲੀ ਵਾਰ ਬਾਬਰ ਆਜ਼ਮ ਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਪਾਕਿਸਤਾਨ ਅਤੇ ਉਨ੍ਹਾਂ ਦੀ ਟੀਮ ਦੀ ਕਪਤਾਨੀ ਕਰਨਗੇ। ਆਪਣੇ ਗੁਣਾਂ ਕਾਰਨ ਉਹ ਖਿਡਾਰੀ ਦੇ ਤੌਰ 'ਤੇ ਕਾਫੀ ਅੱਗੇ ਜਾਣਗੇ ।

ਕੋਹਲੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਬਾਬਰ ਆਜ਼ਮ ਨਾਲ ਪਹਿਲੀ ਮੁਲਾਕਾਤ 2019 ਵਿਸ਼ਵ ਕੱਪ ਤੋਂ ਬਾਅਦ ਹੋਈ ਸੀ, ਅਸੀਂ ਬੈਠ ਕੇ ਕਾਫੀ ਗੱਲਾਂ ਕੀਤੀਆਂ। ਉਨ੍ਹਾਂ ਦਾ ਬਹੁਤ ਸਨਮਾਨ ਸੀ, ਜੋ ਵਿਸ਼ਵ ਕ੍ਰਿਕਟ 'ਚ ਇੰਨਾ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਨਹੀਂ ਬਦਲਿਆ। ਉਹ ਇੰਨਾ ਸਾਧਾਰਨ ਕਿਰਦਾਰ ਸੀ ਕਿ ਮੈਂ ਸੋਚਿਆ ਕਿ ਉਹ ਇੱਕ ਖਿਡਾਰੀ ਦੇ ਤੌਰ 'ਤੇ ਬਹੁਤ ਅੱਗੇ ਜਾਵੇਗਾ।

ਇਹ ਵੀ ਪੜ੍ਹੋ : ਏਸ਼ੀਆ ਕੱਪ : ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਟੀਮ ਨਾਲ ਜੁੜੇ ਰਾਹੁਲ ਦ੍ਰਾਵਿੜ

ਬਾਬਰ ਆਜ਼ਮ 2022 ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਿਹਾ ਹੈ। ਉਹ ਵਨ-ਡੇ ਅਤੇ ਟੀ-20 ਆਈ. ਫਾਰਮੈਟ ਵਿੱਚ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਹੈ ਅਤੇ ਟੈਸਟ ਰੈਂਕਿੰਗ ਵਿੱਚ ਤੀਜੇ ਨੰਬਰ 'ਤੇ ਹੈ। ਆਜ਼ਮ ਨੇ ਇਸ ਸਾਲ ਸਾਰੇ ਫਾਰਮੈਟਾਂ ਵਿੱਚ 15 ਮੈਚ ਖੇਡੇ ਹਨ ਅਤੇ 19 ਪਾਰੀਆਂ ਵਿੱਚ 78.11 ਦੀ ਔਸਤ ਨਾਲ 1,406 ਦੌੜਾਂ ਬਣਾਈਆਂ ਹਨ। ਉਸਦਾ ਨਿੱਜੀ ਸਰਵੋਤਮ ਸਕੋਰ 196 ਹੈ। ਇਸ ਸਾਲ ਉਸਨੇ ਪੰਜ ਸੈਂਕੜੇ ਅਤੇ ਦਸ ਅਰਧ ਸੈਂਕੜੇ ਲਗਾਏ ਹਨ।

 

ਕੋਹਲੀ ਨੇ ਕਿਹਾ- ਉਸ ਕੋਲ ਸ਼ਾਨਦਾਰ ਪ੍ਰਤਿਭਾ ਹੈ ਅਤੇ ਮੈਨੂੰ ਹਮੇਸ਼ਾ ਉਸ ਨੂੰ ਖੇਡਦੇ ਦੇਖ ਕੇ ਮਜ਼ਾ ਆਉਂਦਾ ਹੈ। ਉਹ ਹੁਣ ਪ੍ਰਦਰਸ਼ਨ ਕਰ ਰਿਹਾ ਹੈ। ਪਰ ਮੇਰੇ ਪ੍ਰਤੀ ਉਸਦਾ ਰਵੱਈਆ ਨਹੀਂ ਬਦਲਿਆ ਹੈ। ਇਹ ਉਸ ਲਈ ਚੰਗਾ ਸੰਕੇਤ ਹੈ। ਇਹ ਦੱਸ ਰਿਹਾ ਹੈ ਕਿ ਉਸ ਦੀ ਨੀਂਹ ਬਹੁਤ ਮਜ਼ਬੂਤ​ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News