IND vs PAK: ਪਾਕਿਸਤਾਨ ਨੂੰ ਹਜ਼ਮ ਨਹੀਂ ਹੋਈ ਭਾਰਤ ਦੀ ਜਿੱਤ, ਚੀਟਰਸ ਹੈਸ਼ਟੈਗ ਚਲਾ ਕੇ ਲਾਏ ਇਹ ਇਲਜ਼ਾਮ
Sunday, Oct 23, 2022 - 11:14 PM (IST)
ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਹੀ ਮੈਚ ’ਚ ਭਾਰਤ ਤੋਂ ਹਾਰਨ ਮਗਰੋਂ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਨਿਰਾਸ਼ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਭਾਰਤੀ ਟੀਮ ਨੂੰ ਜਿੱਤ ਲਈ ਧੋਖਾਧੜੀ ਕਰਨ ਦਾ ਇਲਜ਼ਾਮ ਲਗਾਇਆ । ਪ੍ਰਸ਼ੰਸਕਾਂ ਨੇ ਇਲਜ਼ਾਮ ਲਾਇਆ ਕਿ ਮੁਹੰਮਦ ਨਵਾਜ਼ ਵੱਲੋਂ ਆਖਰੀ ਓਵਰ ’ਚ ਸੁੱਟੀ ਗਈ ਗੇਂਦ, ਜਿਸ ਨੂੰ ਅੰਪਾਇਰ ਨੇ ਨੋ ਬਾਲ ਕਰਾਰ ਦਿੱਤਾ, ਸਹੀ ਫ਼ੈਸਲਾ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਤੇ ਭਾਰਤ ਦੀ ਜਿੱਤ ’ਤੇ ਬੋਲੇ CM ਮਾਨ, ਕਿਹਾ-ਭਾਰਤ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫ਼ਾ
ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕ ਗੇਂਦ ਦੀ ਉਚਾਈ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਗੇਂਦ ਮੋਢੇ ਦੀ ਉਚਾਈ ਤੋਂ ਕਾਫ਼ੀ ਹੇਠਾਂ ਸੀ ਅਤੇ ਕੋਹਲੀ ਨੇ ਕ੍ਰੀਜ਼ ਤੋਂ ਲੱਗਭਗ ਬਾਹਰ ਆ ਕੇ ਇਹ ਸ਼ਾਟ ਮਾਰਿਆ। ਵੇਖੋ ਟਵੀਟਸ :
It wasn't a #NoBall, Cheaters. It was clearly below shoulder height#Cheater#cheating#umpires#ICCT20WorldCup2022 pic.twitter.com/1Y7tN0r2vB
— nisha (@teasersixer) October 23, 2022
Once a cheater always a cheater👎🏻#cheating #umpires #RaviShastri #NoBall #PakVsInd #nawaz #viratkohli pic.twitter.com/ABoe75GVOL
— Yahya Sardar (@YahyaSardar4) October 23, 2022
First a no Ball then running on a dead ball after getting bowled. #Umpires #cheating #noball #icc #worldcup #nawaz #pakistanVSindia Pakistan VS India pic.twitter.com/ty0XZFXUns
— Stylohamza (@Stylohamza1) October 23, 2022
When you can't win,you cheat #cheating pic.twitter.com/xT6lEiKSb2
— Reigns Steyn Amjad (@ReignsSteyn) October 23, 2022
Biased umpiring
No Ball#cheating pic.twitter.com/7YfDWSCK3P
— M.Zeeshan Aurangzeb (@ZeeshanAurangeb) October 23, 2022
ਪਾਕਿਸਤਾਨੀ ਪ੍ਰਸ਼ੰਸਕਾਂ ਦੀ ਚਿੰਤਾ ’ਤੇ ਭਾਰਤੀ ਪ੍ਰਸ਼ੰਸਕਾਂ ਨੇ ਵੀ ਜੰਮ ਕੇ ਕੀਤੀ ਟ੍ਰੋਲਿੰਗ
#cheating
To all those porkistani who are trending, by the way what a win#chup pic.twitter.com/Mncmx2SZYj
— Nitish Kumar (@Pnitishkumar26) October 23, 2022
To pakistanis who r crying #NoBall #Cheating pic.twitter.com/liE8sGU1Zt
— Kadak (@kadak_chai_) October 23, 2022
#cheating #NoBall
Me to all Pakistani fans 😅 pic.twitter.com/rGHdAP08AG
— Rajnish Maan (@rajnishmaaan) October 23, 2022
ਇਹ ਖ਼ਬਰ ਵੀ ਪੜ੍ਹੋ : IND vs PAK: ਵਿਰਾਟ ਕੋਹਲੀ ਨੇ ਸਚਿਨ ਨੂੰ ਪਛਾੜਿਆ, ਜਾਣੋ ਮੈਚ ’ਚ ਬਣੇ ਹੋਰ ਕਿਹੜੇ ਰਿਕਾਰਡ
ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਪਹਿਲਾਂ ਖੇਡਦੇ ਹੋਏ 159 ਦੌੜਾਂ ਬਣਾਈਆਂ ਸਨ। ਹਾਲਾਂਕਿ, ਉਨ੍ਹਾਂ ਦੀ ਸ਼ੁਰੂਆਤ ਖਰਾਬ ਰਹੀ ਸੀ ਕਿਉਂਕਿ ਰਿਜ਼ਵਾਨ 4 ਅਤੇ ਬਾਬਰ ਆਜ਼ਮ 0 ’ਤੇ ਆਊਟ ਹੋ ਗਏ ਸਨ ਪਰ ਸ਼ਾਨ ਮਸੂਦ ਨੇ 52 ਤਾਂ ਇਫ਼ਤਿਖਾਰ ਅਹਿਮਦ ਨੇ 51 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਖ਼ਰਾਬ ਹਾਲਤ ’ਚੋਂ ਬਾਹਰ ਕੱਢਿਆ । ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਨੇ 3-3 ਵਿਕਟਾਂ ਲਈਆਂ। ਜਵਾਬ ’ਚ ਭਾਰਤੀ ਟੀਮ ਨੇ ਰਾਹੁਲ (4) ਅਤੇ ਰੋਹਿਤ (4) ਦੀਆਂ ਵਿਕਟਾਂ ਵੀ ਛੇਤੀ ਗੁਆ ਦਿੱਤੀਆਂ ਪਰ ਵਿਰਾਟ (82) ਨੇ ਹਾਰਦਿਕ (40) ਨਾਲ ਮਿਲ ਕੇ ਟੀਮ ਇੰਡੀਆ ਨੂੰ ਆਖਰੀ ਗੇਂਦ ’ਤੇ ਜਿੱਤ ਦਿਵਾਈ।