IND vs NZ : ਨਿਊਜ਼ੀਲੈਂਡ ਨੇ ਭਾਰਤ ਨੂੰ ਕੀਤਾ ਕਲੀਨ ਸਵੀਪ, ਤੀਜਾ ਵਨ-ਡੇ 5 ਵਿਕਟਾਂ ਨਾਲ ਜਿੱਤਿਆ

02/11/2020 3:22:30 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਨੇ ਭਾਰਤ ਨੂੰ ਵਨ-ਡੇ ਸੀਰੀਜ਼ 'ਚ ਕਲੀਨ ਸਵੀਪ ਕੀਤਾ। ਸੀਰੀਜ਼ ਦੇ ਆਖ਼ਰੀ ਮੁਕਾਬਲੇ 'ਚ ਭਾਰਤੀ ਟੀਮ ਵੱਲੋਂ ਮਿਲੇ 297 ਦੌੜਾਂ ਦਾ ਟੀਚੇ ਨੂੰ ਨਿਊਜ਼ੀਲੈਂਡ ਦੀ ਟੀਮ ਨੇ ਆਸਾਨੀ ਨਾਲ ਹਾਸਲ ਕਰ ਲਿਆ। ਨਿਊਜ਼ੀਲੈਂਡ ਵੱਲੋਂ ਟੀਚੇ ਦਾ ਪਿੱਛਾ ਕਰਦੇ ਹੋਏਮਾਰਟਿਨ ਗੁਪਟਿਲ ਨੇ ਕਾਫੀ ਚੰਗਾ ਪ੍ਰਦਰਸ਼ਨ ਕਰਦੇ ਹੋਏ 6 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ ਪਰ ਬਦਕਿਸਮਤੀ ਨਾਲ ਗੁਪਟਿਲ ਭਾਰਤੀ ਗੇਂਦਬਾਜ਼ ਚਾਹਲ ਹੱਥੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਨਿਊਜ਼ੀਲੈਂਡ ਦਾ ਦੂਜਾ ਵਿਕਟ ਕੇਨ ਵਿਲੀਅਮਸਨ ਦੇ ਰੂਪ 'ਚ ਡਿੱਗਿਆ। ਵਿਲੀਅਮਸਨ 66 ਦੌੜਾਂ ਦੇ ਨਿਜੀ ਸਕੋਰ 'ਤੇ ਚਾਹਲ ਦੀ ਗੇਂਦ 'ਤੇ ਮਯੰਕ ਅਗਰਵਾਲ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਨਿਊਜ਼ੀਲੈਂਡ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰਾਸ ਟੇਲਰ 12 ਦੌੜਾਂ ਦੇ ਨਿੱਜੀ ਸਕੋਰ 'ਤੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਕੇ ਆਊਟ ਹੋ ਗਿਆ।

PunjabKesariਨਿਊਜ਼ੀਲੈਂਡ ਦਾ ਚੌਥਾ ਵਿਕਟ ਹੈਨਰੀ ਨਿਕੋਲਸ ਦੇ ਰੂਪ 'ਚ ਡਿੱਗਿਆ। ਨਿਕੋਲਸ 80 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਦਰੁਲ ਠਾਕੁਰ ਦਾ ਸ਼ਿਕਾਰ ਬਣਿਆ। ਨਿਊਜ਼ੀਲੈਂਡ ਨੂੰ 5ਵਾਂ ਝਟਕਾ ਉਦੋਂ ਲੱਗਾ ਜਦੋਂ ਜੇਮਸ ਨੀਸ਼ਮ 19 ਦੌੜਾਂ ਦੇ ਨਿੱਜੀ ਸਕੋਰ 'ਤੇ ਚਾਹਲ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਕੇ ਆਊਟ ਹੋ ਗਿਆ। ਅਖ਼ੀਰ 'ਚ ਟਾਮ ਲੈਥਮ ਅਤੇ ਗ੍ਰੈਂਡਹੋਮ ਨੇ ਨਿਊਜ਼ੀਲੈਂਡ ਦੀ ਬੇੜੀ ਪਾਈ ਲਾਈ। ਦੋਹਾਂ ਨੇ ਮਜ਼ਬੂਤ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ ਜਿੱਤ ਦਿਵਾਈ। ਇਸ ਦੌਰਾਨ ਗ੍ਰੈਂਡਹੋਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 21 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਜੇਕਰ ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਯੁਜਵੇਂਦਰ ਚਾਹਲ ਨੇ ਸਭ ਤੋਂ ਜ਼ਿਆਦਾ 3 ਵਿਕਟਾਂ, ਸ਼ਾਰਦੁਲ ਠਾਕੁਰ ਨੇ 1 ਅਤੇ ਰਵਿੰਦਰ ਜਡੇਜਾ ਨੇ 1 ਵਿਕਟ ਲਈ। ਜਸਪ੍ਰੀਤ ਬੁਮਰਾਹ ਅਤੇ ਨਵਦੀਪ ਸੈਣੀ ਕੋਈ ਵੀ ਵਿਕਟ ਹਾਸਲ ਨਹੀਂ ਕਰ ਸਕੇ।PunjabKesariਇਸ ਤੋਂ ਪਹਿਲਾਂ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 296 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਨਿਊਜ਼ੀਲੈਂਡ ਨੂੰ ਜਿਤ ਲਈ 297 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਦਾ ਪਹਿਲਾ ਵਿਕਟ ਮਯੰਕ ਅਗਰਵਾਲ ਦੇ ਤੌਰ 'ਤੇ ਡਿੱਗਾ। ਮਯੰਕ ਅਗਰਵਾਲ ਨੂੰ 1 ਦੌੜ ਦੇ ਨਿੱਜੀ ਸਕੋਰ 'ਤੇ ਜੈਮੀਸਨ ਨੇ ਬੋਲਡ ਕੀਤਾ। ਭਾਰਤ ਦਾ ਦੂਜਾ ਵਿਕਟ ਵਿਰਾਟ ਕੋਹਲੀ ਦੇ ਰੂਪ 'ਚ ਡਿੱਗਾ। ਵਿਰਾਟ 9 ਦੌੜਾਂ ਦੇ ਨਿੱਜੀ ਸਕੋਰ 'ਤੇ ਬੇਨੇਟ ਦੀ ਗੇਂਦ 'ਤੇ ਜੈਮੀਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।

PunjabKesariਭਾਰਤ ਦਾ ਤੀਜਾ ਵਿਕਟ ਪ੍ਰਿਥਵੀ ਸ਼ਾਅ ਦੇ ਰੂਪ 'ਚ ਡਿੱਗਾ। ਪ੍ਰਿਥਵੀ ਸ਼ਾਅ 40 ਦੌੜਾਂ ਦੇ ਸਕੋਰ 'ਤੇ ਰਨ ਆਊਟ ਹੋਏ। ਪ੍ਰਿਥਵੀ ਸ਼ਾਅ ਨੇ 3 ਚੌਕੇ ਅਤੇ 2 ਛੱਕੇ ਲਾਏ। ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸ਼੍ਰੇਅਸ ਅਈਅਰ 62 ਦੌੜਾਂ ਦੇ ਨਿੱਜੀ ਸਕੋਰ 'ਤੇ ਨੀਸ਼ਮ ਦੀ ਗੇਂਦ 'ਤੇ ਗ੍ਰੈਂਡਹੋਮ ਦਾ ਸ਼ਿਕਾਰ ਬਣ ਆਊਟ ਹੋ ਗਿਆ। ਸ਼੍ਰੇਅਸ ਅਈਅਰ ਨੇ ਆਪਣੀ ਪਾਰੀ ਦੇ ਦੌਰਾਨ 9 ਚੌਕੇ ਲਾਏ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਕੇ. ਐੱਲ. ਰਾਹੁਲ 112 ਦੌੜਾਂ ਦੇ ਨਿੱਜੀ ਸਕੋਰ 'ਤੇ ਬੈਨੇਟ ਦੀ ਗੇਂਦ 'ਤੇ ਜੈਮੀਸਨ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਰਾਹੁਲ ਨੇ ਆਪਣੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੇ ਦੌਰਾਨ 9 ਚੌਕੇ ਅਤੇ 2 ਛੱਕੇ ਲਾਏ। ਭਾਰਤ ਦਾ 6ਵਾਂ ਵਿਕਟ ਮਨੀਸ਼ ਪਾਂਡੇ ਦੇ ਰੂਪ 'ਚ ਡਿੱਗਾ। ਮਨੀਸ਼ ਨੇ 42 ਦੌੜਾਂ ਬਣਾਈਆਂ ਅਤੇ ਉਹ ਬੈਨੇਟ ਦੀ ਗੇਂਦ 'ਤੇ ਸੈਂਟਰਨਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਸ਼ਾਰਦੁਲ ਠਾਕੁਰ 7 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਰਵਿੰਦਰ ਜਡੇਜਾ (8 ਦੌੜਾਂ) ਅਤੇ ਨਵਦੀਪ ਸੈਣੀ (8 ਦੌੜਾਂ) ਅਜੇਤੂ ਰਹੇ।

PunjabKesariਦੋਹਾਂ ਦੇਸ਼ਾਂ ਦੀ ਪਲੇਇੰਗ ਇਲੈਵਨ :-
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਜ਼ ਨੀਸ਼ਮ, ਕੋਲਿਨ ਡੀ ਗ੍ਰੈਂਡਹੋਮ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਕਾਈਲ ਜੈਮੀਸਨ, ਹੈਮਿਸ਼ ਬੈਨੇਟ।

ਭਾਰਤ : ਪ੍ਰਿਥਵੀ ਸ਼ਾਅ, ਮਯੰਕ ਅਗਰਵਾਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਲੋਕੇਸ਼ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।


Tarsem Singh

Content Editor

Related News