IND vs NZ : ਦੂਜੇ ਟੈਸਟ ਮੈਚ ਲਈ MCA ਨੇ ਸਰਕਾਰ ਅੱਗੇ ਰੱਖੀ ਇਹ ਮੰਗ
Saturday, Nov 13, 2021 - 02:21 PM (IST)
ਮੁੰਬਈ- ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਦਸੰਬਰ ਤੋਂ ਵਾਨਖੇੜੇ ਸਟੇਡੀਅਮ 'ਚ ਹੋਣ ਵਾਲੇ ਦੂਜੇ ਟੈਸਟ ਮੈਚ 'ਚ ਦਰਸ਼ਕਾਂ ਦੀ ਸੌ ਫ਼ੀਸਦੀ ਹਾਜ਼ਰੀ ਚਾਹੁੰਦਾ ਹੈ ਤੇ ਉਸ ਨੇ ਮਹਾਰਾਸ਼ਟਰ ਸਰਕਾਰ ਤੋਂ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ। ਐੱਮ. ਸੀ. ਏ. ਦੇ ਅਧਿਕਾਰੀ ਨੇ ਚੋਟੀ ਦੀ ਪਰਿਸ਼ਦ ਦੀ ਬੈਠਕ ਦੇ ਬਾਅਦ ਕਿਹਾ ਕਿ ਅਸੀਂ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੈਚ ਲਈ ਸਰਕਾਰ ਤੋਂ ਦਰਸ਼ਕਾਂ ਦੀ ਸੌ ਫੀਸਦੀ ਹਾਜ਼ਰੀ ਦੀ ਬੇਨਤੀ ਕੀਤੀ ਹੈ।
ਐੱਮ. ਸੀ. ਏ. ਲਗਭਗ ਪੰਜ ਸਾਲ ਬਾਅਦ ਟੈਸਟ ਮੈਚ ਦਾ ਆਯੋਜਨ ਕਰੇਗਾ। ਉਸ ਨੇ ਆਖ਼ਰੀ ਵਾਰ 2016 'ਚ ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਸੀ। ਇਸ ਦਰਮਿਆਨ ਐੱਮ. ਸੀ. ਏ. ਨੇ ਫ਼ੈਸਲਾ ਕੀਤਾ ਹੈ ਕਿ ਭਾਰਤੀ ਕ੍ਰਿਕਟ ਬੋਰਡ ਦੀ ਚਾਰ ਦਸੰਬਰ ਨੂੰ ਕੋਲਕਾਤਾ 'ਚ ਹੋਣ ਵਾਲੀ ਬੈਠਕ 'ਚ ਉਸ ਦੇ ਪ੍ਰਧਾਨ ਵਿਜੇ ਪਾਟਿਲ ਸੰਘ ਦੀ ਨੁਮਾਇੰਦਗੀ ਕਰਨਗੇ।