T20 WC IND vs PAK: ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Sunday, Feb 15, 2026 - 06:40 PM (IST)

T20 WC IND vs PAK: ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦਾ 27ਵਾਂ ਮੈਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼੍ਰੀਲੰਕਾ 'ਚ ਕੋਲੰਬੋ ਦੇ ਆਰ. ਪ੍ਰੇਮਾਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਗਰੁੱਪ ਸਟੇਜ ਦੇ ਲਿਹਾਜ਼ ਨਾਲ ਇਹ ਮੈਚ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ ਕਿਉਂਕਿ ਇੱਥੇ ਜਿੱਤ ਅੱਗੇ ਦੀ ਰਾਹ ਸੁਖਾਲੀ ਕਰ ਦੇਵੇਗੀ। ਅੰਕੜਿਆਂ ਵਿੱਚ ਭਾਰਤ ਦਾ ਪਲੜਾ ਭਾਰੀ ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਟੀ-20 ਵਿਸ਼ਵ ਕੱਪ ਅਤੇ ਆਈਸੀਸੀ ਟੂਰਨਾਮੈਂਟਾਂ ਵਿੱਚ ਟੀਮ ਇੰਡੀਆ ਦਾ ਦਬਦਬਾ ਸਾਫ਼ ਨਜ਼ਰ ਆਉਂਦਾ ਹੈ। ਭਾਰਤ ਲਗਾਤਾਰ ਪੰਜ ਮੈਚ ਜਿੱਤ ਕੇ ਇਸ ਮੁਕਾਬਲੇ ਵਿੱਚ ਉਤਰ ਰਿਹਾ ਹੈ। 

ਟੀਮਾਂ:

ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ

ਪਾਕਿਸਤਾਨ (ਪਲੇਇੰਗ ਇਲੈਵਨ) : ਸਾਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਸਲਮਾਨ ਆਗਾ (ਕਪਤਾਨ), ਬਾਬਰ ਆਜ਼ਮ, ਮੁਹੰਮਦ ਨਵਾਜ਼, ਸ਼ਾਦਾਬ ਖਾਨ, ਫਹੀਮ ਅਸ਼ਰਫ, ਉਸਮਾਨ ਖਾਨ (ਵਿਕਟਕੀਪਰ), ਸ਼ਾਹੀਨ ਅਫਰੀਦੀ, ਅਬਰਾਰ ਅਹਿਮਦ, ਉਸਮਾਨ ਤਾਰਿਕ


author

Tarsem Singh

Content Editor

Related News