T20 WC, IND vs NAM: ਨਾਮੀਬੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Thursday, Feb 12, 2026 - 06:41 PM (IST)

T20 WC, IND vs NAM: ਨਾਮੀਬੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2026 ਦਾ 18ਵਾਂ ਮੁਕਾਬਲਾ ਅੱਜ ਭਾਰਤ ਤੇ ਨਾਮੀਬੀਆ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਨਾਮੀਬੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਆਪਣੇ ਪਿਛਲੇ ਮੈਚ ਵਿੱਚ ਅਮਰੀਕਾ (USA) ਨੂੰ ਹਰਾਇਆ ਸੀ, ਜਦੋਂ ਕਿ ਨਾਮੀਬੀਆ ਦੀ ਟੀਮ ਨੂੰ ਨੀਦਰਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਭਾਰਤ (ਪਲੇਇੰਗ ਇਲੈਵਨ): ਸੰਜੂ ਸੈਮਸਨ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ

ਨਾਮੀਬੀਆ (ਪਲੇਇੰਗ ਇਲੈਵਨ): ਲੌਰੇਨ ਸਟੀਨਕੈਂਪ, ਜਾਨ ਫ੍ਰੀਲਿੰਕ, ਜਾਨ ਨਿਕੋਲ ਲੋਫਟੀ-ਈਟਨ, ਗੇਰਹਾਰਡ ਇਰਾਸਮਸ (ਕਪਤਾਨ), ਜੇਜੇ ਸਮਿਟ, ਜ਼ੈਨ ਗ੍ਰੀਨ (ਵਿਕਟਕੀਪਰ), ਰੂਬੇਨ ਟਰੰਪਮੈਨ, ਮਲਾਨ ਕਰੂਗਰ, ਬਰਨਾਰਡ ਸ਼ੋਲਟਜ਼, ਬੇਨ ਸ਼ਿਕਾਂਗੋ, ਮੈਕਸ ਹੇਂਗੋ


author

Tarsem Singh

Content Editor

Related News