ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਤੀਜੇ ਵਨ ਡੇ ਮੈਚ ''ਚ ਬਣੇ ਇਹ ਰਿਕਾਰਡ

Friday, Feb 11, 2022 - 09:42 PM (IST)

ਅਹਿਮਦਾਬਾਦ- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨ ਡੇ ਮੈਚ ਵਿਚ 96 ਦੌੜਾਂ ਦੀ ਜਿੱਤ ਦਰਜ ਕਰਦੇ ਹੋਏ ਮਹਿਮਾਨ ਟੀਮ ਨੂੰ 3-0 ਨਾਲ ਕਲੀਨ ਸਵੀਪ ਕੀਤਾ।

ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਕੀਤਾ ਕਲੀਨ ਸਵੀਪ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ੇਅਸ ਅਈਅਰ (80) ਤੇ ਰਿਸ਼ਭ ਪੰਤ (56) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ 265 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਨੇ 96 ਦੌੜਾਂ ਨਾਲ ਜਿੱਤ ਦਰਜ ਕੀਤੀ।
ਪ੍ਰਸਿੱਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਨੇ 3-3 ਜਦਕਿ ਦੀਪਕ ਚਾਹਰ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲੇ ਅਤੇ ਦੂਜੇ ਵਨ ਡੇ ਮੈਚ ਵਿਚ ਵੀ ਗੇਂਦਬਾਜ਼ਾਂ ਨੇ ਮੈਚ ਜਿੱਤਣ ਵਿਚ ਅਹਿਮ ਯੋਗਦਾਨ ਦਿੱਤਾ ਸੀ। 


ਵੈਸਟਇੰਡੀਜ਼ ਦੇ ਲਈ ਵਿਦੇਸ਼ਾਂ ਵਿਚ ਲਗਾਤਾਰ ਸਭ ਤੋਂ ਹਾਰ
 11 - 2019-22 ਦੇ ਵਿਚ
9 - 1999-20 ਦੇ ਵਿਚ
8 - 2009-10 ਦੇ ਵਿਚ

ਇਹ ਖ਼ਬਰ ਪੜ੍ਹੋ-  AUS v SL: ਆਸਟਰੇਲੀਆ ਨੇ ਪਹਿਲੇ ਟੀ20 ਮੈਚ 'ਚ ਸ਼੍ਰੀਲੰਕਾ ਨੂੰ 20 ਦੌੜਾਂ ਨਾਲ ਹਰਾਇਆ


ਰੋਹਿਤ ਸ਼ਰਮਾ ਦੇ ਲਈ 13 ਵਨ ਡੇ ਮੈਚਾਂ ਵਿਚ 11ਵੀਂ ਜਿੱਤ, ਵਿਰਾਟ ਕੋਹਲੀ ਦੀ 10 ਜਿੱਤ ਨੂੰ ਪਾਰ ਕਰਦੇ ਹੋਏ ਇਕ ਭਾਰਤੀ ਕਪਤਾਨ ਵਲੋਂ ਸਭ ਤੋਂ ਜ਼ਿਆਦਾ
ਕੇਵਲ ਕਲਾਈਵ ਲਾਇਡ, ਇੰਜਮਾਮ-ਉਲ-ਹੱਕ ਅਤੇ ਮਿਸਬਾਹ-ਉਲ-ਹੱਕ ਨੇ ਆਪਣੇ ਕਪਤਾਨੀ ਕਰੀਅਰ ਵਿਚ ਇਕ ਹੀ ਬਿੰਦੂ 'ਤੇ ਸਭ ਤੋਂ ਜ਼ਿਆਦਾ ਜਿੱਤ ਹਾਸਲ ਕੀਤੀ ਹੈ।
ਪਹਿਲੇ 7 ਵਨ ਡੇ ਵਿਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ
18 ਪ੍ਰਸਿੱਧ ਕ੍ਰਿਸ਼ਨਾ
16 ਅਜੀਤ ਆਗਰਕਰ-ਜਸਪ੍ਰੀਤ ਬੁਮਰਾਹ
15 ਪ੍ਰਵੀਣ ਕੁਮਾਰ
14 ਐੱਨ. ਹਿਰਵਾਨੀ-ਜ਼ਹੀਰ ਖਾਨ- ਆਰ ਅਸ਼ਵਿਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News