IND v WI : ਮੈਚ 'ਚ ਬਣੇ 11 ਰਿਕਾਰਡ, ਵਿਰਾਟ ਨੇ ਬਣਾਇਆ ਇਹ ਸ਼ਾਨਦਾਰ ਰਿਕਾਰਡ

12/22/2019 10:28:06 PM

 ਨਵੀਂ ਦਿੱਲੀ— ਭਾਰਤ ਦੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਕਟਕ 'ਚ ਖੇਡੇ ਗਏ ਤੀਜੇ ਤੇ ਆਖਰੀ ਵਨ ਡੇ ਮੈਚ 'ਚ ਵੈਸਟਇੰਡੀਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਤੇ 3 ਮੈਚਾਂ ਦੀ ਇਸ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕਰ ਲਿਆ ਹੈ। ਇਸ ਤੀਜੇ ਵਨ ਡੇ ਦੇ ਦੌਰਾਨ ਦੋਵਾਂ ਟੀਮਾਂ ਨੇ ਕਈ ਸ਼ਾਨਦਾਰ ਰਿਕਾਰਡ ਬਣਾਏ ਹਨ। ਇਸ ਮੈਚ ਦੇ ਦੌਰਾਨ ਬਣੇ ਇਹ ਰਿਕਾਰਡ—
1. ਭਾਰਤ ਦੀ ਵਿੰਡੀਜ਼ ਵਿਰੁੱਧ ਇਹ 64ਵੀਂ ਜਿੱਤ ਸੀ, ਇਸ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਵਿਚਾਲੇ ਕੁੱਲ 132 ਮੈਚ ਖੇਡੇ ਗਏ ਸਨ, ਜਿਸ 'ਚ ਵੈਸਟਇੰਡੀਜ਼ ਨੇ 63 ਮੈਚ ਜਿੱਤੇ ਸਨ, ਨਾਲ ਹੀ ਭਾਰਤ ਨੇ ਵੀ 63 ਮੈਚ ਜਿੱਤੇ ਸਨ, ਦੋਵਾਂ ਟੀਮਾਂ ਦੇ ਵਿਚ 2 ਮੈਚ ਟਾਈ ਰਹੇ ਸਨ ਤੇ 4 ਮੈਚ ਬਿਨਾ ਨਤੀਜਾ ਰਹੇ ਸਨ।
2. ਭਾਰਤ ਦੀ ਧਰਤੀ 'ਤੇ ਭਾਰਤ ਵਲੋਂ ਵੈਸਟਇੰਡੀਜ਼ ਵਿਰੁੱਧ ਇਹ 29ਵੀਂ ਜਿੱਤ ਸੀ, ਇਸ ਤੋਂ ਪਹਿਲਾਂ ਦੋਵੇਂ ਟੀਮ ਦੇ ਵਿਚ ਭਾਰਤੀ ਧਰਤੀ 'ਤੇ ਕੁਲ 57 ਮੈਚ ਖੇਡੇ ਗਏ ਸਨ, ਜਿਸ 'ਚੋਂ ਵੈਸਟਇੰਡੀਜ਼ ਨੇ 28 ਮੈਚ ਜਿੱਤੇ ਹੋਏ ਸਨ, ਨਾਲ ਹੀ ਭਾਰਤ ਨੇ 28 ਮੈਚ ਜਿੱਤੇ ਹੋਏ ਸਨ, ਭਾਰਤ ਦੀ ਧਰਤੀ 'ਤੇ ਦੋਵਾਂ ਟੀਮਾਂ ਦੇ ਵਿਚਾਲੇ ਇਕ ਮੈਟ ਟਾਈ ਰਿਹਾ ਸੀ।
3. ਸਾਲ 2002 ਤੋਂ ਬਾਅਦ ਭਾਰਤ ਵੈਸਟਇੰਡੀਜ਼ ਵਿਰੁੱਧ ਕੋਈ ਵਨ ਡੇ ਸੀਰੀਜ਼ ਨਹੀਂ ਹਾਰਿਆ ਹੈ, ਆਪਣੇ ਇਸ ਜੇਤੂ ਰੱਥ ਨੂੰ ਭਾਰਤ ਨੇ ਇਸ ਸੀਰੀਜ਼ 'ਚ ਵੀ ਕਾਇਮ ਰੱਖਿਆ ਹੈ।
4. ਨਵਦੀਪ ਸੈਣੀ ਨੇ ਅੱਜ ਆਪਣਾ ਵਨ ਡੇ ਡੈਬਿਊ ਕੀਤਾ ਹੈ, ਉਹ ਭਾਰਤ ਦੇ ਲਈ ਡੈਬਿਊ ਕਰਨ ਵਾਲੇ 229ਵੇਂ ਖਿਡਾਰੀ ਬਣੇ ਹਨ।

PunjabKesari
5. ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਨੇ ਅੱਜ ਆਪਣੇ ਵਨ ਡੇ ਕਰੀਅਰ ਦਾ 5ਵਾਂ ਅਰਧ ਸੈਂਕੜਾ ਲਗਾਇਆ, ਨਾਲ ਹੀ ਆਪਣੇ ਵਨ ਡੇ ਕਰੀਅਰ 'ਚ ਇਕ ਸੈਂਕੜਾ ਵੀ ਬਣਾ ਚੁੱਕਿਆ ਹੈ।
6. ਕੀਰੋਨ ਪੋਲਾਰਡ ਨੇ ਅੱਜ ਆਪਣੇ ਵਨ ਡੇ ਕਰੀਅਰ ਦਾ 10ਵਾਂ ਅਰਧ ਸੈਂਕੜਾ ਲਗਾਇਆ, ਉਹ ਆਪਣੇ ਵਨ ਡੇ ਕਰੀਅਰ 'ਚ 3 ਸੈਂਕੜੇ ਵੀ ਬਣਾ ਚੁੱਕੇ ਹਨ।
7. ਕੇ. ਐੱਲ. ਰਾਹੁਲ ਨੇ ਅੱਜ ਆਪਣੇ ਵਨ ਡੇ ਕਰੀਅਰ ਦਾ 5ਵਾਂ ਅਰਧ ਸੈਂਕੜਾ ਲਗਾਇਆ, ਨਾਲ ਹੀ 3 ਸੈਂਕੜੇ ਵੀ ਵਨ ਡੇ ਕ੍ਰਿਕਟ 'ਚ ਬਣਾ ਚੁੱਕੇ ਹਨ।

PunjabKesari
8. ਵਿਰਾਟ ਕੋਹਲੀ ਨੇ ਅੱਜ ਆਪਣੇ ਲਿਸਟ ਏ ਕਰੀਅਰ ਦੇ 13000 ਦੌੜਾਂ ਪੂਰੀਆਂ ਕੀਤੀਆਂ ਹਨ।

PunjabKesari
9. ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਨੇ ਅੱਜ 122 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ, ਇਹ ਦੋਵਾਂ ਦੀ 5ਵੀਂ ਸੈਂਕੜੇ ਵਾਲੀ ਸਾਂਝੇਦਾਰੀ ਸੀ।
10. ਸ਼ਾਈ ਹੋਪ ਨੇ ਅੱਜ ਆਪਣੀ 67ਵੀਂ ਪਾਰੀ 'ਚ ਆਪਣੇ ਵਨ ਡੇ ਕਰੀਅਰ ਦੀਆਂ 3000 ਦੌੜਾਂ ਪੂਰੀਆਂ ਕਰ ਲਈਆਂ ਹਨ, ਉਹ ਹਾਸ਼ਿਮ ਅਮਲਾ ਦੀਆਂ 57 ਪਾਰੀਆਂ ਦੇ ਬਾਅਦ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।
11. ਵੈਸਟਇੰਡੀਜ਼ ਵਿਰੁੱਧ ਭਾਰਤ ਨੇ ਆਪਣੀ ਲਗਾਤਾਰ 10ਵੀਂ ਵਨ ਡੇ ਸੀਰੀਜ਼ ਜਿੱਤੀ ਹੈ।


Gurdeep Singh

Content Editor

Related News