IND v SL 2nd Test : ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ, ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਹਰਾਇਆ

Monday, Mar 14, 2022 - 06:15 PM (IST)

IND v SL 2nd Test : ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ, ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਦਾ ਦੂਜਾ ਤੇ ਆਖ਼ਰੀ ਮੈਚ ਬੈਂਗਲੁਰੂ 'ਚ ਖੇਡਿਆ ਗਿਆ। ਭਾਰਤ ਨੇ ਇਹ ਮੈਚ 238 ਦੌੜਾਂ ਨਾਲ ਜਿੱਤ ਲਿਆ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਸਾਰੀਆਂ ਵਿਕਟਾਂ ਗੁਆ ਕੇ 252 ਦੌੜਾਂ ਬਣਾਈਆਂ। ਇਸ ਦੌਰਾਨ ਸ਼੍ਰੇਅਸ ਅਈਅਰ 92 ਦੌੜਾਂ ਤੇ ਰਿਸ਼ਭ ਪੰਤ ਨੇ 39 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ ਆਪਣੀ ਪਹਿਲੀ ਪਾਰੀ 'ਚ 10 ਵਿਕਟਾਂ ਦੇ ਨੁਕਸਾਨ 'ਤੇ 109 ਦੌੜਾਂ 'ਤੇ ਢੇਰ ਹੋ ਗਈ। ਇਸ ਦੌਰਾਨ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਆਪਣੇ ਨਾਂ ਕੀਤੀ। ਇਸ ਤਰ੍ਹਾਂ ਭਾਰਤ ਨੇ 143 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ।

ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ ਨੇ ਲਾਂਚ ਕੀਤੀ ਆਪਣੀ ਟੀਮ ਦੀ ਜਰਸੀ, ਪੰਡਯਾ ਨੇ ਕਿਹਾ- IPL 'ਚ ਦੇਵਾਂਗਾ ਇਹ ਸਰਪ੍ਰਾਈਜ਼

ਇਸ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ਸ਼੍ਰੇਅਸ ਅਈਅਰ ਦੀਆਂ 67 ਦੌੜਾਂ ਤੇ ਰਿਸ਼ਭ ਪੰਤ ਦੀਆਂ 50 ਦੌੜਾਂ ਦੇ ਦਮ 'ਤੇ 303 ਦੌੜਾਂ 'ਤੇ ਐਲਾਨ ਦਿੱਤੀ ਤੇ ਸ਼੍ਰੀਲੰਕਾ ਨੂੰ 447 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾਈ ਟੀਮ ਸਾਰੀਆਂ ਵਿਕਟਾਂ ਗਆ ਕੇ 208 ਦੌੜਾਂ ਹੀ ਬਣਾ ਸਕੀ ਤੇ ਮੈਚ 238 ਦੌੜਾਂ ਨਾਲ ਗੁਆ ਬੈਠੀ। ਦਿਮੁਥ ਕਰੁਣਾਰਤਨੇ ਸ਼ਾਨਦਾਰ 107 ਦੌੜਾਂ ਦੀ ਪਾਰੀ ਖੇਡ ਆਊਟ ਹੋਏ। ਉਨ੍ਹਾਂ ਆਪਣਾ ਪਾਰੀ ਦੇ ਦੌਰਾਨ 15 ਚੌਕੇ ਲਾਏ। ਭਾਰਤ ਵਲੋ ਜਸਪ੍ਰੀਤ ਬੁਮਰਾਹ ਨੇ 3, ਰਵੀਚੰਦਰਨ ਅਸ਼ਵਿਨ ਨੇ 3, ਰਵਿੰਦਰ ਜਡੇਜਾ ਨੇ 1 ਤੇ ਅਕਸ਼ਰ ਪਟੇਲ ਨੇ 2 ਵਿਕਟਾਂ ਝਟਕਾਈਆਂ।

ਇਹ ਵੀ ਪੜ੍ਹੋ : ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ

ਪਲੇਇੰਗ ਇਲੈਵਨ

ਸ਼੍ਰੀਲੰਕਾ : ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਾਨੇ, ਕੁਸਲ ਮੈਂਡਿਸ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਚਰਿਥ ਅਸਾਲੰਕਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੁਰੰਗਾ ਲਕਮਲ, ਲਸਿਥ ਐਮਬੁਲਡੇਨੀਆ, ਵਿਸ਼ਵਾ ਫਰਨਾਂਡੋ, ਪ੍ਰਵੀਨ ਜੈਵਿਕਰਾਮਾ

ਭਾਰਤ : ਮਯੰਕ ਅਗਰਵਾਲ, ਰੋਹਿਤ ਸ਼ਰਮਾ (ਕਪਤਾਨ), ਹਨੂਮਾ ਵਿਹਾਰੀ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News