ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਪਹਿਲੇ ਟੀ20 ਮੈਚ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼

09/14/2019 1:04:39 PM

ਸਪੋਰਟਸ ਡੈਸਕ— ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ 15 ਸਤੰਬਰ ਤੋਂ ਧਰਮਸ਼ਾਲਾ ਦੇ ਸਟੇਡੀਅਮ 'ਚ ਟੀ-20 ਸੀਰੀਜ਼ ਦੀ ਸ਼ੁਰੂਆਤ ਕਰੇਗਾ। ਭਾਰਤੀ ਟੀਮ ਲਈ ਇਹ ਮੁਕਾਬਲਾ ਬੇਹੱਦ ਅਹਿਮ ਹੈ ਕਿਉਂਕਿ ਧਰਮਸ਼ਾਲਾ ਦੀ ਪਿਚ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਮਦਦ ਕਰਦੀ ਹੈ। ਹਲਾਂਕਿ ਭਾਰਤੀ ਟੀਮ ਕੋਲ ਤੇਜ਼ ਗੇਦਬਾਜ਼ ਜਸਪ੍ਰੀਤ ਬੁਮਰਾਹ ਜਿਹੇ ਗੇਂਦਬਾਜ਼ ਨਹੀਂ ਹਨ, ਅਜਿਹੇ 'ਚ ਭਾਰਤੀ ਕ੍ਰਿਕਟਰਾਂ ਨੂੰ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਦੋਨਾਂ ਵਿਚਾਲੇ ਹੋਣ ਵਾਲੇ ਪਹਿਲੇ ਟੀ-20 ਮੈਚ 'ਚ ਭਾਰਤੀ ਟੀਮ ਕੁਝ ਵੱਡੇ ਰਿਕਾਰਡ ਵੀ ਬਣਾ ਸਕਦੀ ਹੈ।

ਪਹਿਲੇ ਟੀ20 ਮੈਚ 'ਚ ਬਣ ਸਕਦੇ ਹਨ ਇਹ ਰਿਕਾਰਡਜ਼
1. ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਨਾਂ ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ 147 ਚੌਕੇ ਹਨ। ਇਸ ਮੈਚ 3 ਚੌਕੇ ਲਗਾਉਂਦੇ ਹੀ ਉਨ੍ਹਾਂ ਦੇ 150 ਚੌਕੇ ਹੋ ਜਾਣਗੇ ਅਤੇ ਉਹ ਅਜਿਹਾ ਕਰਣ ਵਾਲੇ ਦੁਨੀਆ ਦੇ 18ਵੇਂ ਅਤੇ ਭਾਰਤ ਦੇ ਤੀਜੇ ਬੱਲੇਬਾਜ਼ ਹੋਣਗੇ।
2. ਐਨਰਿਚ ਨੋਰਟਜੇ, ਵਿਜੋਨ ਫਾਰਟੁਨ ਅਤੇ ਜਾਰਜ ਲਿੰਡੇ ਦੱਖਣ ਅਫਰੀਕਾ ਵਲੋਂ ਡੈਬਿਊ ਕਰ ਸਕਦੇ ਹਨ।PunjabKesari
3. ਦੱਖਣੀ ਅਫਰੀਕਾ ਦੇ ਕਪਤਾਨ ਕਵਿੰਟਨ ਡੀ ਕਾਕ 113 ਦੌੜਾਂ ਬਣਾ ਕੇ ਟੀ-20 ਆਈ 'ਚ 1000 ਦੌੜਾਂ ਪੂਰੀਆਂ ਕਰ ਕਰਦੇ ਹਨ।
4. ਸ਼ਿਖਰ ਧਵਨ ਦੇ ਨਾਂ ਟੀ-20 'ਚ 6956 ਦੌੜਾਂ ਹਨ। ਧਰਮਸ਼ਾਲਾ 'ਚ ਸਿਰਫ 44 ਦੌੜਾਂ ਬਣਾਉਣ ਦੇ ਨਾਲ ਟੀ-20 ਫਾਰਮੈਟ 'ਚ ਆਪਣੇ 7 ਹਜ਼ਾਰ ਦੌੜਾਂ ਦੇ ਅੰਕੜੇ ਨੂੰ ਪੂਰਾ ਕਰ ਲੈਣਗੇ।PunjabKesari
5. ਵਿਰਾਟ ਕੋਹਲੀ (194) ਸਿਰਫ ਛੇ ਛੱਕੇ ਲਗਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ 200 ਛੱਕੇ ਪੂਰੇ ਕਰ ਲੈਣਗੇ। ਉਹ ਅਜਿਹਾ ਕਰਨ ਵਾਲੇ ਭਾਰਤ ਦੇ 7ਵੇਂ ਖਿਡਾਰੀ ਹੋਣਗੇ।
6. ਕੇ. ਐੱਲ. ਰਾਹੁਲ ਦੇ ਨਾਂ ਟੀ-20 ਆਈ 'ਚ 899 ਦੌੜਾਂ ਹਨ। ਉਹ 101 ਦੌੜਾਂ ਦੀ ਪਾਰੀ ਖੇਡਣ 'ਚ ਸਫਲ ਹੁੰਦੇ ਹਨ ਤਾਂ ਆਪਣੇ 1000 ਟੀ-20 ਇੰਟਰਨੈਸ਼ਨਲ ਦੌੜਾਂ ਪੂਰੀਆਂ ਕਰ ਲੈਣਗੇ।PunjabKesari
7. ਕਵਿੰਟਨ ਡੀ ਕਾਕ ਬਤੌਰ ਕਪਤਾਨ ਟੀ-20 ਫਾਰਮੈਟ 'ਚ ਦੱਖਣੀ ਅਫਰੀਕਾ ਲਈ ਡੈਬਿਊ ਕਰਣਗੇ। ਉਹ ਟੀ-20 'ਚ ਦੱਖਣੀ ਅਫਰੀਕਾ ਦੀ ਕਪਤਾਨੀ ਕਰਨ ਵਾਲੇ 11ਵੇਂ ਖਿਡਾਰੀ ਹੋਣਗੇ।
8. ਡੇਵਿਡ ਮਿਲਰ ਨੇ ਹੁਣ ਤੱਕ ਦੱਖਣ ਅਫਰੀਕਾ ਲਈ ਟੀ-20 ਕ੍ਰਿਕਟ 'ਚ 49 ਕੈਚ ਫੜੇ ਹਨ। ਧਰਮਸ਼ਾਲਾ ਮੈਚ 'ਚ ਉਹ ਆਪਣਾ 50 ਕੈਚਾਂ ਦਾ ਅੰਕਡ਼ਾ ਪੂਰਾ ਕਰ ਸਕਦੇ ਹਨ।
9.ਭਾਰਤ ਇਸ ਮੈਚ ਨੂੰ ਜਿੱਤ ਕੇ ਦੱਖਣੀ ਅਫਰੀਕਾ ਖਿਲਾਫ ਟੀ20 'ਚ ਘਰੇਲੂ ਮੈਦਾਨ 'ਤੇ ਪਹਿਲੀ ਜਿੱਤ ਦਰਜ ਸਕਦਾ ਹੈ।


Related News