IND v AUS : ਸੁੰਦਰ ਤੇ ਠਾਕੁਰ ਨੇ ਤੋੜਿਆ 30 ਸਾਲ ਪੁਰਾਣਾ ਰਿਕਾਰਡ

Sunday, Jan 17, 2021 - 07:43 PM (IST)

ਬਿ੍ਰਸਬੇਨ- ਆਸਟਰੇਲੀਆ ਤੇ ਭਾਰਤ ਵਿਚਾਲੇ ਗਾਬਾ (ਬਿ੍ਰਸਬੇਨ) ’ਚ ਖੇਡੇ ਜਾ ਰਹੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੁਕਾਬਲੇ ਦੇ ਤੀਜੇ ਦਿਨ ਭਾਰਤੀ ਖਿਡਾਰੀ ਵਾਸ਼ਿੰਗਟਨ ਸੁੰਦਰ ਅਤੇ ਸ਼ਾਰਦੁਲ ਠਾਕੁਰ ਨੇ ਵੱਡਾ ਰਿਕਾਰਡ ਬਣਾ ਦਿੱਤਾ ਹੈ। ਇਹ ਦੋਵੇਂ ਗਾਬਾ ’ਚ 7ਵੇਂ ਵਿਕਟ ਲਈ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਜੋੜੀ ਨੇ ਤੀਜੇ ਦਿਨ 67 ਦੌੜਾਂ ਬਣਾਉਂਦੇ ਹੋਏ ਇਹ ਰਿਕਾਰਡ ਆਪਣੇ ਨਾਂ ਕੀਤਾ ਅਤੇ ਕਪਿਲ ਦੇਵ ਅਤੇ ਮਨੋਜ ਪ੍ਰਭਾਕਰ ਦੇ ਰਿਕਾਰਡ ਨੂੰ ਤੋੜਿਆ। ਕਪਿਲ ਅਤੇ ਮਨੋਜ ਨੇ 30 ਸਾਲ ਪਹਿਲਾਂ 1991 ’ਚ 58 ਦੌੜਾਂ ਬਣਾਈਆਂ ਸਨ।
ਗਾਬਾ ’ਚ ਭਾਰਤ (ਬਨਾਮ ਆਸਟਰੇਲੀਆ) ਦੇ ਲਈ 7ਵੇਂ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ
ਵਾਸ਼ਿੰਗਟਨ ਸੁੰਦਰ ਅਤੇ ਸ਼ਾਰਦੁਲ ਠਾਕੁਰ 121 (2021)
ਕਪਿਲ ਦੇਵ ਅਤੇ ਮਨੋਜ ਪ੍ਰਭਾਕਰ 58 (1991)
ਐੱਮ. ਐੱਸ. ਧੋਨੀ ਅਤੇ ਰਵੀਚੰਦਰਨ ਅਸ਼ਵਿਨ 57 (2014)
ਮਨੋਜ ਪ੍ਰਭਾਕਰ ਅਤੇ ਰਵੀ ਸ਼ਾਸਤਰੀ 49 (1991)
ਐੱਮ. ਐੱਲ. ਜੈਸਿਮਹਾ ਅਤੇ ਬਾਪੂ ਨਾਡਕਰਣੀ 44 (1968)
ਇਸ ਦੇ ਨਾਲ ਹੀ ਆਸਟਰੇਲੀਆ ’ਚ 100 ਪਲਸ ਦੀ ਸਾਂਝੇਦਾਰੀ ਕਰਨ ਦੇ ਮਾਮਲੇ ’ਚ ਵੀ ਇਨ੍ਹਾਂ ਦੋਵਾਂ ਨੇ ਵੱਡਾ ਰਿਕਾਰਡ ਬਣਾ ਦਿੱਤਾ ਹੈ ਅਤੇ ਤੀਜੇ ਸਥਾਨ ’ਤੇ ਆ ਗਏ ਹਨ। ਉਨ੍ਹਾਂ ਨੇ 1991-92 ’ਚ ਬਣਾਏ ਗਏ ਮੁਹੰਮਦ ਅਜ਼ਹਰੂਦੀਨ ਅਤੇ ਮਨੋਜ ਪ੍ਰਭਾਕਰ ਅਧਿਕਾਰੀ ਦੇ ਐਡੀਲੇਡ ’ਚ ਬਣਾਏ ਰਿਕਾਰਡ ਨੂੰ ਤੋੜਿਆ। ਜਿਨ੍ਹਾਂ ਨੇ 101 ਦੌੜਾਂ ਬਣਾਈਆਂ ਸਨ।
ਭਾਰਤ ਦੇ ਲਈ ਆਸਟਰੇਲੀਆ ’ਚ 7ਵੇਂ ਵਿਕਟ ਲਈ 100 ਪਲਸ ਸਾਂਝੇਦਾਰੀ
204 ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ, ਸਿਡਨੀ 2018-19
132 ਵਿਜੈ ਹਜ਼ਾਰੇ ਅਤੇ ਐੱਚ ਅਧਿਕਾਰੀ, ਐਡੀਲੇਡ 1947-48
103 ਵਾਸ਼ਿੰਗਟਨ ਸੁੰਦਰ ਅਤੇ ਸ਼ਾਰਦੁਲ ਠਾਕੁਰ, ਬਿ੍ਰਸ਼ਬੇਨ 2020-21
101 ਮੁਹੰਮਦ ਅਜ਼ਹਰੂਦੀਨ ਅਤੇ ਐੱਮ. ਪ੍ਰਭਾਕਰ ਅਧਿਕਾਰੀ, ਐਡੀਲੇਡ 1991-92
ਇਹ ਜੋੜੀ ਉਸ ਸਮੇਂ ਟੁੱਟ ਗਈ ਜਦੋਂ ਭਾਰਤ ਦਾ ਸਕੋਰ 309 ’ਤੇ ਸੀ ਅਤੇ ਠਾਕੁਰ ਕਮਿੰਸ ਦੀ ਗੇਂਦ ’ਤੇ ਬੋਲਡ ਹੋ ਗਏ ਪਰ ਇਸ ਤੋਂ ਪਹਿਲਾਂ ਠਾਕੁਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਭਾਰਤ ਨੂੰ ਮਜ਼ਬੂਤੀ ਦਿੱਤੀ ਅਤੇ 115 ਗੇਂਦਾਂ ’ਤੇ 9 ਚੌਕੇ ਅਤੇ 2 ਛੱਕੇ ਲਗਾ ਕੇ 67 ਦੌੜਾਂ ਬਣਾਈਆਂ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News