ਸਾਲ 2017 ''ਚ ਇਸ ਖਿਡਾਰੀ ਨੇ ਲਗਾਏ ਸਭ ਤੋਂ ਵੱਧ ਛੱਕੇ

12/30/2017 7:07:59 PM

ਨਵੀਂ ਦਿੱਲੀ— ਭਾਰਤੀ ਟੀਮ ਦੀ ਵਨ ਡੇ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਲਈ ਇਹ ਸਾਲ 2017 ਵਿਸਚਿਤ ਰੂਪ ਤੋਂ ਉਸ ਦੇ ਕਰੀਅਰ ਦਾ ਸਭ ਤੋਂ ਸ਼ਾਨਦਾਰ ਸਾਲ ਹੈ। ਇਸ ਸਾਲ ਰੋਹਿਤ ਨੇ 21 ਵਨ ਡੇ ਮੈਚਾਂ 'ਚ 71.83 ਦੀ ਔਸਤ ਨਾਲ 1293 ਦੌੜਾਂ ਬਣਾਈਆਂ, ਜਿਸ 'ਚ 6 ਸੈਂਕੜੇ ਅਤੇ 5 ਅਰਧ ਸੈਂਕੜੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਰੋਹਿਤ ਸਾਲ 2017 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ (1460 ਦੌੜਾਂ) ਦੇ ਬਾਅਦ ਦੂਜੇ ਸਥਾਨ 'ਤੇ ਹੈ।
ਰੋਹਿਤ ਸ਼ਰਮਾ ਇਸ ਸਾਲ ਵਨ ਡੇ ਮੈਚਾਂ 'ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ੀ ਵੀ ਹੈ ਅਤੇ ਰੋਹਿਤ ਨੇ ਇਸ ਸਾਲ ਕੁਲ 46 ਛੱਕੇ ਲਗਾਏ ਹਨ। ਰੋਹਿਤ ਸ਼ਰਮਾ, ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਤੋੜਦੇ ਹੋਏ ਇਕ ਸਾਲ 'ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਭਾਰਤੀ ਬੱਲੇਬਾਜ਼ ਵੀ ਬਣ ਗਿਆ ਹੈ, ਸਚਿਨ ਨੇ ਸਾਲ 1998 ਚ 33 ਵਨ ਡੇ ਮੈਚਾਂ 'ਚ 40 ਚੱਕੇ ਲਗਾਏ ਸਨ।
ਇਹ ਹਨ ਸਾਲ 2017 'ਚ ਸਭ ਤੋਂ ਵੱਧ ਛੱਕੇ ਲਗਾਉਣ ਲਗਾਉਣ ਵਾਲੇ ਬੱਲੇਬਾਜ਼
1) ਰੋਹਿਤ ਸ਼ਰਮਾ— 46

2) ਹਾਰਦਿਕ ਪੰਡਯਾ—30

3) ਇਓਨ ਮੋਰਗਨ— 26

4) ਬੇਨ ਸਟੋਕਸ— 24

5) ਵਿਰਾਟ ਕੋਹਲੀ— 22
ਆਪਣੇ ਲੰਬੇ-ਲੰਬੇ ਛੱਕੇ ਲਗਾਉਣ 'ਚ ਮਸ਼ਹੂਰ ਮਹਿੰਦਰ ਸਿੰਘ ਧੋਨੀ ਇਸ ਸਾਲ ਟਾਪ-5 'ਚ ਆਪਣੀ ਜਗ੍ਹਾ ਨਹੀਂ ਬਣਾ ਸਕੇ। ਧੋਨੀ ਨੇ ਇਸ ਸਾਲ 29 ਵਨ ਡੇ ਮੈਚਾਂ 'ਚ 19 ਛੱਕੇ ਲਗਾਏ ਹਨ ਅਤੇ ਇਸ ਸਾਲ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ 'ਚ 6ਵੇਂ ਸਥਾਨ 'ਤੇ ਹੈ।
 


Related News