ਅਭਿਆਸ ਮੈਚ 'ਚ ਵਿੰਡੀਜ਼ ਨੇ ਸਭ ਤੋਂ ਪਹਿਲਾਂ ਪਾਰ ਕੀਤਾ 400 ਦੌੜਾਂ ਦਾ ਅੰਕੜਾ, ਬਣੇ ਮਜ਼ੇਦਾਰ ਜੋਕਸ
Tuesday, May 28, 2019 - 10:50 PM (IST)

ਜਲੰਧਰ— ਭਾਵੇਂ ਹੀ ਇੰਗਲੈਂਡ ਦੀ ਟੀਮ ਇਸ ਵਿਸ਼ਵ ਕੱਪ ਦੀ ਇਕ ਪਾਰੀ 'ਚ 500+ ਸਕੋਰ ਦਾ ਦਾਅਵਾ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਅਭਿਆਸ ਮੈਚ 'ਚ ਵੈਸਟਇੰਡੀਜ਼ ਟੀਮ ਨੇ ਨਿਊਜ਼ੀਲੈਂਡ ਵਰਗੀ ਮਜ਼ਬੂਤ ਟੀਮ ਵਿਰੁੱਧ 421 ਦੌੜਾਂ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਬ੍ਰਿਸਟਲ ਦੇ ਮੈਦਾਨ 'ਤੇ ਪਹਿਲਾਂ ਖੇਡਣ ਉਤਰੀ ਵਿੰਡੀਜ਼ ਟੀਮ ਦੇ ਕ੍ਰਿਸ ਗੇਲ ਤੇ ਈਵਨ ਲੁਈਸ ਦੀ ਮਦਦ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਗੇਲ ਨੇ 22 ਗੇਂਦਾਂ 'ਚ 4 ਚੌਕ ਤੇ 3 ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ ਤਾਂ ਉਸਦੇ ਸਾਥੀ ਖਿਡਾਰੀ ਲੁਈਸ ਨੇ 54 ਗੇਂਦਾਂ 'ਚ 50 ਦੌੜਾਂ ਬਣਾਈਆਂ।
ਵਿੰਡੀਜ਼ ਟੀਮ ਵਲੋਂ ਸ਼ਾਈ ਹੋਪ ਨੇ ਸੈਂਕੜਾ ਲਗਾਇਆ। ਸ਼ਾਈ ਨੇ 86 ਗੇਂਦਾਂ 'ਚ 9 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 101 ਦੌੜਾਂ ਦਾ ਯੋਗਦਾਨ ਦਿੱਤਾ। ਬ੍ਰਾਵੋ ਨੇ 25 ਤਾਂ ਹੇਟਮਾਇਰ ਨੇ 27 ਦੌੜਾਂ ਬਣਾਈਆਂ। ਕਪਤਾਨ ਹੋਲਡਰ ਨੇ 47 ਦੌੜਾਂ ਬਣਾਈਆਂ ਤਾਂ ਆਂਦਰੇ ਰਸੇਲ ਨੇ ਇਕ ਬਾਰ 25 ਗੇਂਦਾਂ 'ਚ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਆਖਰ ਦੇ ਓਵਰਾਂ 'ਚ ਵਿੰਡੀਜ਼ ਦੇ ਬੱਲੇਬਾਜ਼ ਨੇ ਸਕੋਰ ਨੂੰ 400+ ਤੋਂ ਪਾਰ ਕਰ ਦਿੱਤਾ। ਵਿੰਡੀਜ਼ ਦਾ ਸਕੋਰ 421 ਦੌੜਾਂ, 49.2 ਓਵਰ, 10 ਵਿਕਟਾਂ ਸੀ।
ਵੈਸਟਇੰਡੀਜ਼ ਨੇ ਜਿਸ ਤਰ੍ਹਾਂ ਹੀ 400 ਦੌੜਾਂ ਦਾ ਅੰਕੜਾ ਪਾਰ ਕੀਤਾ, ਸੋਸ਼ਲ ਮੀਡੀਆ 'ਤੇ ਮਜ਼ੇਦਾਰ ਕੁਮੇਂਟ ਸ਼ੁਰੂ ਹੋ ਗਏ