ਕਪੂਰ 67 ਦੇ ਕਾਰਡ ਨਾਲ ਸਾਂਝੇ 17ਵੇਂ ਸਥਾਨ ''ਤੇ
Saturday, Mar 02, 2019 - 04:35 PM (IST)

ਕਵੀਂਸਟਾਊਨ : ਭਾਰਤੀ ਗੋਲਫਰ ਸ਼ਿਵ ਕਪੂਰ ਨੇ ਇੱਥੇ ਨਿਊਜ਼ੀਲੈਂਡ ਓਪਨ ਗੋਲਫ ਟੂਰਨਾਮੈਂਟ ਵਿਚ 5 ਅੰਡਰ 67 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ 'ਤੇ 17ਵੇਂ ਨੰਬਰ 'ਤੇ ਪਹੁੰਚ ਗਏ ਹਨ। ਉਸ ਨੇ 6 ਬਰਡੀ ਲਾਈ ਅਤੇ ਇਕ ਬੋਗੀ ਕੀਤੀ ਜਿਸ ਨਾਲ ਉਹ 9 ਅੰਡਰ ਦੇ ਕੁੱਲ ਸਕੋਰ ਨਾਲ ਰਾਤ ਦੇ ਸਾਂਝੇ 26ਵੇਂ ਤੋਂ ਸਾਂਝੇ 17ਵੇਂ ਸਥਾਨ 'ਤੇ ਪਹੁੰਚਣ 'ਚ ਸਫਲ ਰਹੇ। ਹੋਰ ਭਾਰਤੀਆਂ ਵਿਚ ਐੱਸ ਚਿੱਕਾਰੰਗਪਾ (68) ਇਕ ਸਥਾਨ ਦੇ ਫਾਇਦੇ ਨਾਲ ਸਾਂਝੇ 25ਵੇਂ ਸਥਾਨ 'ਤੇ ਪਹੁੰਚ ਗਏ, ਉਹ ਬੀਤੀ ਰਾਤ ਕਪੂਰ ਦੇ ਨਾਲ ਬਰਾਬਰੀ 'ਤੇ ਸੀ। ਅਜੀਤੇਸ਼ ਸੰਧੂ ਨੇ 2 ਅੰਡਰ 70 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ 42ਵੇਂ ਸਥਾਨ 'ਤੇ ਪਹੁੰਚ ਗਏ।