ICC ਟੈਸਟ ਰੈਂਕਿੰਗ ’ਚ ਕੋਹਲੀ ਨੂੰ ਝਟਕਾ, ਸਮਿਥ ਨੇ ਹਾਸਲ ਕੀਤਾ ਦੂਜਾ ਸਥਾਨ

Tuesday, Jan 12, 2021 - 05:05 PM (IST)

ICC ਟੈਸਟ ਰੈਂਕਿੰਗ ’ਚ ਕੋਹਲੀ ਨੂੰ ਝਟਕਾ, ਸਮਿਥ ਨੇ ਹਾਸਲ ਕੀਤਾ ਦੂਜਾ ਸਥਾਨ

ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਦੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਆ ਗਏ ਜਦ ਕਿ ਆਸਟ੍ਰੇਲੀਆ ਦੇ ਸਟੀਵ ਸਮਿਥ ਦੂਜੇ ਸਥਾਨ ’ਤੇ ਆ ਗਏ। ਉੱਧਰ ਮਿਡਲ ਆਰਡਰ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੋ ਪਾਇਦਾਨ ਚੜ੍ਹ ਕੇ ਅੱਠਵੇਂ ਸਥਾਨ ’ਤੇ ਆ ਗਏ ਹਨ। ਕੋਹਲੀ ਦੇ ਤਾਜ਼ਾ ਰੈਕਿੰਗ ’ਚ 870 ਅੰਕ ਹਨ। ਉੱਧਰ ਪੇਟਰਨਟੀ ਛੁੱਟੀ ਦੇ ਕਾਰਨ ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਅਦ ਵਾਪਸ ਆ ਗਏ। ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਬੇਟੀ ਨੂੰ ਜਨਮ ਦਿੱਤਾ। ਸਮਿਥ 900 ਅੰਕ ਦੇ ਨਾਲ ਦੂਜੇ ਸਥਾਨ ’ਤੇ ਹਨ ਜਦੋਂਕਿ ਚੋਟੀ ’ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਹਨ ਜਿਨ੍ਹਾਂ ਦੇ 919 ਅੰਕ ਹਨ। ਸਮਿਥ ਨੇ ਸਿਡਨੀ ਟੈਸਟ ’ਚ 131 ਅਤੇ 81 ਦੌੜਾਂ ਬਣਾਈਆਂ ਸਨ। ਵਿਲੀਅਮਸਨ ਨੇ ਪਾਕਿਸਤਾਨ ਦੇ ਖ਼ਿਲਾਫ਼ ¬ਕ੍ਰਾਈਸਟਚਰਚ ਟੈਸਟ ’ਚ 238 ਦੌੜਾਂ ਦੀ ਪਾਰੀ ਖੇਡੀ ਸੀ। ਉਹ ਆਈ.ਸੀ.ਸੀ. ਰੈਂਕਿੰਗ ’ਚ ਰੇਟਿੰਗ ਅੰਕ ਪਾਉਣ ਵਾਲੇ ਕੀਵੀ ਕ੍ਰਿਕਟਰ ਵੀ ਬਣ ਗਏ ਹਨ। 
ਤੀਜੇ ਟੈਸਟ ’ਚ 2 ਅਰਧ ਸੈਂਕੜਾਂ ਬਣਾ ਕੇ ਭਾਰਤ ਨੂੰ ਡਰਾਅ ਕਰਵਾਉਣ ’ਚ ਮਦਦ ਕਰਨ ਵਾਲੇ ਪੁਜਾਰਾ ਅੱਠਵੇਂ ਸਥਾਨ ’ਤੇ ਹੈ ਜਦੋਂਕਿ ਕਾਰਜਵਾਹਕ ਕਪਤਾਨ ਅਜਿੰਕਯ ਰਹਾਣੇ ਇਕ ਪਾਇਦਾਨ ਖਿਸਕ ਕੇ ਸੱਤਵੇਂ ਸਥਾਨ ’ਤੇ ਹਨ। ਰਿਸ਼ੱਭ ਪੰਤ ਨੇ 36 ਅਤੇ 96 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਨ੍ਹਾਂ ਦੇ ਦਮ ’ਤੇ ਉਹ 19 ਪਾਇਦਾਨ ਦੀ ਛਲਾਂਗ ਲਗਾ ਕੇ 26ਵੇਂ ਸਥਾਨ ’ਤੇ ਪਹੁੰਚ ਗਏ। ਹਨੁਮਾ ਵਿਹਾਰੀ 52ਵੇਂ, ਸ਼ੁਭਮਨ ਗਿਲ 69ਵੇਂ ਅਤੇ ਆਰ ਅਸ਼ਵਿਨ  89ਵੇਂ ਸਥਾਨ ’ਕੇ ਹਨ। ਗੇਂਦਬਾਜ਼ਾਂ ’ਚ ਆਫ ਸਪਿਨਰ ਅਸ਼ਵਿਨ 2 ਪਾਇਦਾਨ ਡਿੱਗ ਕੇ ਨੌਵੇਂ ਸਥਾਨ ’ਤੇ ਹਨ। ਜਦੋਂਕਿ ਜਸਪ੍ਰੀਤ ਬੁਮਰਾਹ ਇਕ ਪਾਇਦਾਨ ਹੇਠਾਂ ਦੱਸਵੇਂ ਸਥਾਨ ’ਤੇ ਹਨ। ਪੈਟ ਕਮਿੰਸ ਇਸ ਸੂਚੀ ’ਚ ਚੋਟੀ ’ਤੇ ਹਨ ਜਿਨ੍ਹਾਂ ਤੋਂ ਬਾਅਦ ਇੰਗਲੈਂਡ ਦੇ ਸਟੁਅਰਟ ਬ੍ਰਾਂਡ ਹਨ। 


author

Aarti dhillon

Content Editor

Related News