ਤੀਰਅੰਦਾਜ਼ ਰੈਂਕਿੰਗ ਰਾਊਂਡ ''ਚ ਦੀਪਿਕਾ ਨੂੰ 17ਵਾਂ ਸਥਾਨ

08/21/2018 2:21:17 PM

ਜਕਾਰਤਾ : ਭਾਰਤੀ ਤੀਰਅੰਦਾਜ਼ ਏਸ਼ੀਆਈ ਖੇਡਾਂ 'ਚ ਮੰਗਲਵਾਰ ਨੂੰ ਮਹਿਲਾਵਾਂ ਦੀ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਰੈਂਕਿੰਗ ਰਾਊਂਡ 'ਚ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਸਟਾਰ ਖਿਡਾਰੀ ਦੀਪਿਕਾ ਕੁਮਾਰ 17ਵੇਂ ਸਥਾਨ 'ਤੇ ਰਹੀ। ਜਕਾਰਤਾ ਜੇ ਜ਼ਰੀਏ ਆਰਚਰੀ ਫੀਲਡ 'ਚ ਮਹਿਲਾਵਾਂ ਦੇ ਵਿਅਕਤੀਗਤ ਰਿਕਰਵ ਰੈਂਕਿੰਗ ਰਾਊਂਡ 'ਚ ਦੀਪਿਕਾ 66 ਖਿਡਾਰੀਆਂ ਵਿਚਾਲੇ ਕੁਲ 649 ਅੰਕਾਂ ਨਾਲ 17ਵੇਂ ਸਥਾਨ 'ਤੇ ਰਹੀ। ਉਸ ਨੇ ਪਹਿਲੇ ਹਾਫ 'ਚ 330 ਅੰਕ ਬਟੋਰੇ ਅਤੇ ਬ੍ਰੇਕ ਤੱਕ 12ਵੇਂ ਨੰਬਰ 'ਤੇ ਬਣੀ ਰਹੀ ਪਰ ਫਿਰ ਉਹ ਫਿਸਲ ਗਈ। ਦੂਜੇ ਹਾਫ 'ਚ ਉਸ ਨੇ 319 ਦਾ ਸਕੋਰ ਕੀਤਾ। ਰਾਊਂਡ 'ਚ ਹੋਰ ਭਾਰਤੀਆਂ 'ਚ ਪ੍ਰੋਮਿਲਾ ਦਾਈਮਾਰੀ ਨੇ 642 ਦਾ ਸਕੋਰ ਕੀਤਾ ਅਤੇ 21ਵੇਂ ਨੰਬਰ 'ਤੇ ਰਹੀ ਜਦਕਿ ਅੰਕਿਤ ਭਕਤ ਨੇ ਕੁਲ 617 ਗਾ ਸਕੋਰ ਕੀਤਾ ਅਤੇ 36ਵੇਂ ਸਥਾਨ 'ਤੇ ਰਹੀ। ਲਕਸ਼ਮੀਬਾਈ ਮਾਝੀ 608 ਦੇ ਨਾਲ 44ਵੇਂ ਸਥਾਨ 'ਤੇ ਰਹੀ। ਮਹਿਲਾਵਾਂ ਦੇ ਰਿਕਰਵ ਟੀਮ ਮੁਕਾਬਲੇ 'ਚ ਭਾਰਤ ਦੀ ਦੀਪਿਕਾ, ਲਕਸ਼ਮੀਬਾਈ, ਪ੍ਰੋਮਿਲਾ ਅਤੇ ਅੰਕਿਤ ਦੀ ਜੋੜੀ ਕੁਲ 1908 ਦੇ ਸਕੋਰ ਦੇ ਨਾਲ ਸੱਤਵੇਂ ਨੰਬਰ 'ਤੇ ਰਹੀ। ਭਾਰਤੀ ਟੀਮ ਹੁਣ ਸ਼ਨੀਵਾਰ ਨੂੰ ਪ੍ਰੀ-ਕੁਆਰਟਰ-ਫਾਈਨਲ 'ਚ ਮੰਗੋਲੀਆ ਨਾਲ ਭਿੜੇਗੀ।


Related News