ਇਮਾਮ ਨੇ ਤੋੜਿਆ ਕਪਿਲ ਦੇਵ ਦਾ 36 ਸਾਲ ਪੁਰਾਣਾ ਰਿਕਾਰਡ

Thursday, May 16, 2019 - 11:18 AM (IST)

ਇਮਾਮ ਨੇ ਤੋੜਿਆ ਕਪਿਲ ਦੇਵ ਦਾ 36 ਸਾਲ ਪੁਰਾਣਾ ਰਿਕਾਰਡ

ਸਪੋਰਟਸ ਡੈਸਕ— ਪਾਕਿਸਤਾਨ ਦੇ ਚੋਟੀ ਦੇ ਬੱਲੇਬਾਜ਼ ਇਮਾਮ-ਉਲ-ਹੱਕ ਦੇ ਭਤੀਜੇ ਇਮਾਮ ਨੇ ਆਪਣੀ ਇਸ ਪਾਰੀ ਨਾਲ ਭਾਰਤ ਦੇ ਮਹਾਨ ਹਰਫਨਮੌਲਾ ਕਪਿਲ ਦੇਵ ਦੇ 36 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਇਮਾਮ-ਉਲ-ਹੱਕ ਇੰਗਲੈਂਡ ਵਿਚ ਵਨ ਡੇ ਵਿਚ 150 ਪਲੱਸ ਦਾ ਸਕੋਰ ਬਣਾਉਣ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਉਸ ਨੇ 23 ਸਾਲ ਦੀ ਉਮਰ ਵਿਚ ਇੰਗਲੈਂਡ 'ਚ 150 ਤੋਂ ਵੱਧ ਦੌੜਾਂ ਬਣਾਈਆਂ ਹਨ।PunjabKesariਇਮਾਮ ਤੋਂ ਪਹਿਲਾਂ ਇਹ ਰਿਕਾਰਡ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਦੇ ਨਾਂ ਸੀ। ਉਸ ਨੇ ਇੰਗਲੈਂਡ 'ਚ ਹੋਏ ਸਾਲ 1983 ਦੇ ਵਰਲਡ ਕੱਪ 'ਚ ਜ਼ਿੰਬਾਬਵੇ ਖਿਲਾਫ ਅਜੇਤੂ 175 ਦੌੜਾਂ ਦੀ ਧੂੰਆਂਧਾਰ ਪਾਰੀ ਖੇਡੀ ਸੀ। ਕਪਿਲ ਨੇ ਜਦੋਂ ਇਹ ਅਜੇਤੂ 175 ਦੌੜਾਂ ਦੀ ਪਾਰੀ ਖੇਡੀ ਸੀ, ਉਸ ਸਮੇਂ ਉਸ ਦੀ ਉਮਰ ਸਿਰਫ 24 ਸਾਲ ਸੀ।


Related News