ਇਗਾ ਸਵੀਆਟੇਕ ਅਤੇ ਹੁਬਰਟ ਹਰਕਾਜ਼ ਨੇ ਪੋਲੈਂਡ ਨੂੰ ਯੂਨਾਈਟਿਡ ਕੱਪ ਦੇ ਫਾਈਨਲ ''ਚ ਪਹੁੰਚਾਇਆ

01/06/2024 2:42:41 PM

ਸਿਡਨੀ,  (ਭਾਸ਼ਾ) : ਵਿਸ਼ਵ ਦੀ ਨੰਬਰ ਇਕ ਖਿਡਾਰੀ ਇਗਾ ਸਵਿਆਟੇਕ ਅਤੇ ਹੁਬਰਟ ਹਰਕਾਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੋਲੈਂਡ ਨੇ ਸ਼ਨੀਵਾਰ ਨੂੰ ਇੱਥੇ ਫਰਾਂਸ ਨੂੰ 3-0 ਨਾਲ ਹਰਾ ਕੇ ਯੂਨਾਈਟਿਡ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸਵਿਆਟੇਕ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਕੈਰੋਲਿਨ ਗਾਰਸੀਆ ਨੂੰ 4-6, 6-1, 6-1 ਨਾਲ ਹਰਾਇਆ।

ਇਸ ਤੋਂ ਬਾਅਦ ਏਟੀਪੀ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਕਾਬਜ਼ ਹੁਰਕਾਜ਼ ਨੇ ਐਡਰੀਅਨ ਮਨਾਰਿਨੋ ਨੂੰ 6-3, 7-5 ਨਾਲ ਹਰਾ ਕੇ ਆਪਣੀ ਟੀਮ ਨੂੰ 2-0 ਦੀ ਅਜੇਤੂ ਬੜ੍ਹਤ ਦਿਵਾਈ। ਇਸ ਤੋਂ ਬਾਅਦ ਪੋਲੈਂਡ ਨੇ ਮਿਕਸਡ ਡਬਲਜ਼ ਮੈਚ ਵੀ ਜਿੱਤ ਲਿਆ। ਪੋਲੈਂਡ ਦਾ ਸਾਹਮਣਾ ਐਤਵਾਰ ਨੂੰ ਫਾਈਨਲ 'ਚ ਆਸਟ੍ਰੇਲੀਆ ਅਤੇ ਜਰਮਨੀ ਵਿਚਾਲੇ ਖੇਡੇ ਜਾ ਰਹੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਸਿਖਰਲਾ ਦਰਜਾ ਪ੍ਰਾਪਤ ਪੋਲੈਂਡ ਨੂੰ ਗਰੁੱਪ ਗੇੜ ਵਿੱਚ ਸਿਰਫ਼ ਇੱਕ ਮੈਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨੇ ਚੀਨ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ।


Tarsem Singh

Content Editor

Related News