ਜੇਕਰ ਸੰਜੂ ਅਜਿਹਾ ਹੀ ਖੇਡਦਾ ਰਿਹਾ ਤਾਂ ਭਾਰਤੀ ਟੀਮ ''ਚ ਸਥਾਨ ਪੱਕਾ : ਵਾਰਨ
Wednesday, Sep 30, 2020 - 07:48 PM (IST)

ਦੁਬਈ- ਰਾਜਸਥਾਨ ਰਾਇਲਜ਼ ਦੇ ਮੇਂਟਰ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਜੇਕਰ ਸੰਜੂ ਸੈਮਸਨ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਵਧੀਆ ਪ੍ਰਦਰਸ਼ਨ ਕਰੇਗਾ ਤਾਂ ਉਹ ਨਿਸ਼ਚਿਤ ਰੂਪ ਨਾਲ ਭਾਰਤੀ ਟੀਮ 'ਚ ਵੀ ਜਗ੍ਹਾ ਬਣਾਉਣ 'ਚ ਸਫਲ ਹੋ ਜਾਵੇਗਾ। ਸੈਮਸਨ ਇਸ ਸਾਲ ਦੇ ਆਈ. ਪੀ. ਐੱਲ. ਦੇ 2 ਮੈਚਾਂ 'ਚ 159 ਦੌੜਾਂ ਬਣਾਉਣ 'ਚ ਸਫਲ ਰਹੇ ਹਨ। ਚੇਨਈ ਸੁਪਰ ਕਿੰਗਜ਼ ਵਿਰੁੱਧ ਪਹਿਲੇ ਮੈਚ 74 ਦੌੜਾਂ ਅਤੇ ਦੂਜੇ ਮੈਚ 'ਚ 85 ਦੌੜਾਂ ਬਣਾਈਆਂ ਸਨ।
ਸ਼ੇਨ ਵਾਰਨ ਨੇ ਕਿਹਾ ਕਿ- ਸੰਜੂ ਸੈਮਸਨ, ਮੇਰਾ ਮਤਲਬ ਹੈ ਕਿ ਮੈਂ ਇਸ ਨੂੰ ਲੰਮੇ ਸਮੇਂ ਤੋਂ ਕਹਿ ਰਿਹਾ ਹਾਂ, ਸੰਜੂ ਨੂੰ ਭਾਰਤ ਦੇ ਲਈ ਖੇਡ ਦੇ ਸਾਰੇ ਸਵਰੂਪਾਂ ਨੂੰ 'ਚ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਵਰਗ ਨੂੰ ਆਪਣੀ ਤਾਕਤ ਦਿਖਾਈ ਹੈ। ਉਸਦੇ ਕੋਲ ਅਜੇ ਵੀ ਪੂਰਾ ਟੂਰਨਾਮੈਂਟ ਹੈ। ਉਹ ਅਜਿਹਾ ਵੀ ਪ੍ਰਦਰਸ਼ਨ ਕਰਦਾ ਰਿਹਾ ਤਾਂ ਉਹ ਭਾਰਤ ਦੇ ਸਾਰੇ ਸਵਰੂਪਾਂ 'ਚ ਖੇਡ ਸਕੇਗਾ। ਵਾਰਨ ਬੋਲੇ- ਉਹ ਪ੍ਰਤੀਭਾਸ਼ਾਲੀ ਖਿਡਾਰੀ ਹੈ। ਮੈਂ ਆਪਣੇ ਸਮੇਂ 'ਚ ਬਹੁਤ ਪ੍ਰਤੀਭਾਸ਼ਾਲੀ ਕ੍ਰਿਕਟਰ ਦੇਖੇ ਹਨ ਪਰ ਜਦੋਂ ਮੈਂ ਸੈਮਸਨ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਦਾ ਹਾਂ, ਨੈੱਟ 'ਚ ਜਾਂ ਉਸਦੇ ਨਾਲ ਗੱਲਬਾਤ ਕਰਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਉਹ ਇਕ ਵਿਸ਼ੇਸ਼ ਪ੍ਰਤੀਭਾ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਬਹੁਤ ਜਲਦ ਅੰਤਰਰਾਸ਼ਟਰੀ ਮੰਚ 'ਤੇ ਆਵੇਗਾ।