ਜਿੱਤ ਦੇ ਬਾਵਜੂਦ ਡਾਟ ਗੇਂਦਾਂ ਸੁੱਟਣ 'ਚ ਫਿਸੱਡੀ ਹਨ ਭਾਰਤੀ ਬਾਲਰਜ਼, ਵੇਖੋ ਅੰਕੜੇ

06/11/2019 6:01:42 PM

ਸਪੋਰਟਸ ਡੈਸਕ : ਆਈ. ਸੀ. ਸੀ ਕ੍ਰਿਕਟ ਵਿਸ਼ਵ ਕਪ ਵਿੱਚ ਹੁਣ ਤੱਕ 15 ਮੈਚ ਖੇਡੇ ਜਾ ਚੁੱਕੇ ਹਨ। ਜਿੱਥੇ ਟੀਮ ਇੰਡੀਆ ਨੇ 2 ਮੈਚ ਖੇਡੇ ਹਨ, ਟੀਮ ਇੰਡਿਆ ਨੇ ਪਹਿਲਾ ਮੈਚ ਦੱਖਣ ਅਫਰੀਕਾ ਦੇ ਖਿਲਾਫ ਖੇਡਦੇ ਹੋਏ 6 ਵਿਕੇਟਾਂ ਤੋਂ ਮੈਚ ਨੂੰ ਜਿੱਤਿਆ ।ਜਦਕਿ ਦੂੱਜੇ ਮੁਕਾਬਲੇ 'ਚ ਆਸਟਰੇਲੀਆ ਨੂੰ 36 ਦੌਂੜਾਂ ਨਾਲ ਹਰਾ ਦਿੱਤਾ ਅਜਿਹੇ 'ਚ ਕੁਝ ਰੋਮਾਂਚਕ ਅੰਕੜੇ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਦੇਖਣ ਦੇ ਬਾਅਦ ਪਤਾ ਚੱਲੇਗਾ ਕਿ ਭਾਰਤੀ ਗੇਂਦਬਾਜ਼ ਡਾਟ ਗੇਂਦਾਂ ਸੁੱਟਣ 'ਚ ਫਿਸੱਡੀ ਹਨ। ਸਭ ਤੋਂ ਜ਼ਿਆਦਾ ਡਾਟ ਗੇਂਦਾਂ ਸੁਟਣ ਦੇ ਮਾਮਲੇ 'ਚ ਆਸਟਰੇਲੀਆ ਦੇ ਗੇਂਦਬਾਜ਼ ਪੈਟ ਕਮਿੰਸ ਪਹਿਲੇ ਸਥਾਨ 'ਤੇ ਹਨ। ਦੂਜੇ ਤੀਜੇ ਚੌਥੇ ਅਤੇ ਪੰਜਵੇਂ ਤੇ ਛੇਵੇਂ ਸਥਾਨ ਤੇ ਕਰਮਸ਼ : ਟਰੈਟ ਬੋਲਟ, ਕਗੀਸੋ ਰਬਾਡਾ, ਮਿਸ਼ੇਲ ਸਟਾਰਕ ਤੇ ਜੋਫਰਾ ਆਰਚਰ ਹਨ। ਇਸ ਲਿਸਟ 'ਚ ਇਕ ਵੀ ਭਾਰਤੀ ਗੇਂਦਬਾਜ ਸ਼ਾਮਲ ਨਹੀਂ ਹਨ । 

ਵੇਖੋ ਅੰਕੜੇ : 
113  -  ਪੈਟ ਕਮਿੰਸ
105  -  ਟਰੇਂਟ ਬੋਲਟ
102  -  ਲਾਕੀ ਫਰਗਿਊਸਨ
100  -  ਕਗੀਸੋ ਰਬਾਡਾ  
96  -   ਮਿਸ਼ੇਲ ਸਟਾਰਕ  
91  -   ਜੋਫਰਾ ਆਰਚਰ

ਸਭ ਤੋਂ ਜ਼ਿਆਦਾ ਡਾਟ ਗੇਂਦਾਂ ਦਾ ਸਾਬਮਣਾ ਕਿਸ ਬੱਲੇਬਾਜਾਂ ਨੇ ਕੀਤਾ। ਵੇਖੋ ਆਂਕਡੇ
ਉਥੇ ਹੀ ਡਾਟ ਗੇਂਦਾਂ ਦਾ ਸਾਹਮਣਾ ਕਰਨ ਵਾਲੇ ਬਲੇਬਾਜਾਂ 'ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਪਹਿਲਾਂ ਸਥਾਨ ਤੇ ਰੋਹਿਤ ਸ਼ਰਮਾ ਦੂਜੇ ਡੇਵਿਡ ਵਾਰਨਰ ਤੀਜੇ ਸਥਾਨ 'ਤੇ ਹਨ। ਚੌਥੇ, ਪੰਜਵੇਂ ਤੇ ਛੇਵੇਂ ਸਥਾਨ ਉੱਤੇ ਕਰਮਸ਼ :  ਹਸ਼ਮਤੁੱਲਾ ਸ਼ਾਹਿਦੀ , ਸਟੀਵ ਸਮਿਥ  ਅਤੇ ਕੇਨ ਵਿਲੀਅਮਸਨ ਹਨ । 

121  -  ਸ਼ਾਕਿਬ ਅਲ ਹਸਨ 
115  -  ਰੋਹਿਤ ਸ਼ਰਮਾ
113  -  ਡੇਵਿਡ ਵਾਰਨਰ
106  -  ਹਸ਼ਮਤੁਲਾ ਸ਼ਾਹਿਦੀ  
94  -   ਸਟੀਵ ਸਮਿਥ   
90  -   ਕੇਨ ਵਿਲੀਅਮਸਨ


Related News