ਆਈ. ਸੀ. ਸੀ. ਵਿਸ਼ਵ ਕੱਪ ਦਾ ਡਿਜੀਟਲ ਕੰਟੈਂਟ ਰਿਹਾ 3.5 ਅਰਬ
Wednesday, Aug 07, 2019 - 11:23 PM (IST)

ਮੁੰਬਈ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਪੁਰਸ਼ ਵਿਸ਼ਵ ਕੱਪ ਦੇ ਵੱਖ-ਵੱਖ ਮੰਚਾਂ 'ਤੇ ਡਿਜੀਟਲ ਕੰਟੈਂਟ ਗਿਣਤੀ ਜਾਰੀ ਕੀਤੀ, ਜੋ ਕੁਲ ਮਿਲਾ ਕੇ 3.5 ਅਰਬ ਹੈ। ਇਸ ਦੇ ਡਿਜੀਟਲ ਕਲਿੱਪ ਲਗਭਗ 1 ਅਰਬ ਰਹੇ। ਇਹ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਟੂਰਨਾਮੈਂਟਾਂ ਵਿਚੋਂ ਇਕ ਰਿਹਾ।
ਇਸ ਟੂਰਨਾਮੈਂਟ ਦੇ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਵੀਡੀਓ ਦੇਖੇ ਗਏ, ਜਿਨ੍ਹਾਂ ਦੀ ਗਿਣਤੀ 30 ਲੱਖ ਤੋਂ ਵੱਧ ਰਹੀ। ਆਈ. ਸੀ. ਸੀ. ਦੇ ਅਧਿਕਾਰਤ ਯੂ-ਟਿਊਬ ਚੈਨਲ ਨੂੰ 2.3 ਅਰਬ ਲੋਕਾਂ ਨੇ ਦੇਖਿਆ, ਜਦਕਿ ਫੇਸਬੁੱਕ 'ਤੇ 1.2 ਅਰਬ ਲੋਕਾਂ ਨੇ ਦੇਖਿਆ। ਕ੍ਰਿਕਟ ਵਿਸ਼ਵ ਕੱਪ ਵਿਚ ਓਲਡ ਟ੍ਰੈਫਰਡ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਲੀਗ ਮੁਕਾਬਲੇ ਨੂੰ ਸਭ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ। ਇਸ 'ਤੇ ਸਭ ਤੋਂ ਜ਼ਿਆਦਾ 29 ਲੱਖ ਲੋਕਾਂ ਨੇ ਟਵੀਟ ਕੀਤਾ। ਇਹ ਟਵੀਟਸ ਦੇ ਮਾਮਲੇ ਵਿਚ ਸਭ ਤੋਂ ਵੱਡਾ ਇਕ ਦਿਨਾ ਮੈਚ ਬਣ ਗਿਆ। ਟਵੀਟਸ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਫਾਈਨਲ ਰਿਹਾ, ਜਦਕਿ ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ਤੀਜੇ ਨੰਬਰ 'ਤੇ ਰਿਹਾ।